Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

Text of PM’s address at the CREDAI YouthCon-2019


ਕ੍ਰੈਡਾਈ ਯੂਥਕਾਨ – 2019 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

CREDAI ਨਾਲ ਜੁੜੇ ਆਪ ਸਾਰੇ ਨੌਜਵਾਨ ਸਾਥੀਆਂ ਅਤੇ ਸੀਨੀਅਰ ਮਹਾਨੁਭਾਵ ਦਾ ਬਹੁਤ – ਬਹੁਤ ਅਭਿਨੰਦਨ। ਇਹ Youthcon ਇੱਕ ਅਜਿਹੇ ਮੌਕੇ ‘ਤੇ ਹੋ ਰਿਹਾ ਹੈ ਜਦੋਂ ਨਿਊ ਇੰਡੀਆ ਵੱਲ ਵਧਦੇ ਸਾਡੇ ਕਦਮ ਨਵੇਂ ਪੜਾਅ ਵੱਲ ਨਿਕਲ ਪਏ ਹਨ, ਹੁਣੇ – ਹੁਣੇ ਪਾਰਲੀਮੈਂਟ ਦਾ ਸੈਸ਼ਨ ਸਮਾਪਤ ਹੋਇਆ ਹੈ, ਮੈਂ ਤੁਹਾਡੇ ਦਰਮਿਆਨ ਆਇਆ ਹਾਂ। ਆਪ ਸਭ ਸਾਥੀ ਨਵੇਂ ਭਾਰਤ ਦੇ ਨਵੇਂ ਅਤੇ ਬੁਲੰਦ ਸੁਪਨਿਆਂ ਦੀ ਇੱਕ ਮਹੱਤਵਪੂਰਨ ਕੜੀ ਹੋ। ਤੁਸੀਂ ਸਧਾਰਨ ਮਾਨਵੀ ਦੇ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਜੁਟੇ ਹੋਏ ਹੋ।

ਸਾਥੀਓ, CREDAI ਬੀਤੇ ਦੋ ਦਹਾਕਿਆਂ ਤੋਂ ਹਰ ਦੇਸ਼ ਵਾਸੀ ਦੇ ਆਪਣੇ ਘਰ ਦੇ ਜੋ ਸੁਪਨੇ ਹਨ ਉਨ੍ਹਾੰ ਨੂੰ ਪੂਰੇ ਕਰਨ ਵਿੱਚ ਜੁਟਿਆ ਹੋਇਆ ਹੈ। ਮੈਨੂੰ ਦੱਸਿਆ ਗਿਆ ਹੈ ਕਿ 23 ਰਾਜਾਂ ਦੇ 205 ਸ਼ਹਿਰਾਂ ਵਿੱਚ ਤੁਹਾਡੇ ਸੰਗਠਨ ਦਾ ਵਿਸਤਾਰ ਹੋਇਆ ਹੈ। ਦੇਸ਼ ਭਰ ਵਿੱਚ ਤੁਹਾਡੇ 12 ਹਜ਼ਾਰ ਤੋਂ ਜ਼ਿਆਦਾ ਮੈਂਬਰ ਹਨ। ਜਿਸ ਰਫਤਾਰ ਨਾਲ ਦੇਸ਼ ਵਿੱਚ ਰੀਅਲ ਅਸਟੇਟ ਸੈਕਟਰ ਦਾ ਵਿਸਤਾਰ ਹੋਇਆ ਹੈ। ਉਸੇ ਪ੍ਰਕਾਰ ਤੁਹਾਡਾ ਸੰਗਠਨ ਵੀ ਵਧਿਆ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਮਾਣਯੋਗ ਅਟਲ ਬਿਹਾਰੀ ਵਾਜਪੇਈ ਜੀ ਦੇ ਅਸ਼ੀਰਵਾਦ ਨਾਲ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਅਤੇ ਉਨ੍ਹਾਂ ਦੀ ਸ਼ੁਭ ਆਸੀਸ ਨਾਲ ਅੱਜ ਤੁਸੀਂ ਇਸ ਸਥਿਤੀ ਵਿੱਚ ਪਹੁੰਚੇ ਹੋ।

ਸਾਥੀਓ, ਮਾਣਯੋਗ ਅਟਲ ਬਿਹਾਰੀ ਵਾਜਪੇਈ ਜੀ ਨੇ ਸਭ ਤੋਂ ਪਹਿਲਾਂ ਸ਼ਹਿਰਾਂ ਵਿੱਚ ਗ਼ਰੀਬਾਂ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਘਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਬੀੜਾ ਉਠਾਇਆ ਸੀ। ਅਟਲ ਜੀ ਨੇ ਇਨ੍ਹਾਂ ਸ਼ਹਿਰਾਂ ਵਿੱਚ ਝੌਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਘਰ ਦੇਣ ਲਈ 2001 ਵਿੱਚ ਲਖਨਊ ਵਿੱਚ ਬਾਲਮੀਕੀ ਅੰਬੇਡਕਰ ਆਵਾਸ ਯੋਜਨਾ ਸ਼ੁਰੂ ਕੀਤੀ ਸੀ। ਇੰਨਾ ਹੀ ਨਹੀਂ, ਇਹ ਅਟਲ ਜੀ ਦੀ ਸਰਕਾਰ ਸੀ। ਜਿਸ ਨੇ ਦੇਸ਼ ਵਿੱਚ ਘਰਾਂ ਦੀ ਜ਼ਰੂਰਤ ਨੂੰ ਦੇਖਦਿਆਂ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਲਈ ਖੋਲ੍ਹਿਆ ਸੀ। ਹੁਣ ਤੁਹਾਨੂੰ ਲੋਕਾਂ ਨੂੰ ਯਾਦ ਹੈ ਕਿ ਨਹੀਂ ਮੈਨੂੰ ਪਤਾ ਨਹੀਂ ਹੈ।

2020 ਤੱਕ ਜਦੋਂਅਜ਼ਾਦੀ ਦੇ 75 ਸਾਲ ਹੋਣਗੇ, 2022 ਤੱਕ ਹਰ ਬੇਘਰ ਨੂੰ ਆਪਣਾ ਪੱਕਾ ਘਰ ਮਿਲੇ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅੱਜ ਦੇਸ਼ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਭਗ ਡੇਢ ਕਰੋੜ ਗ਼ਰੀਬਾਂ ਦੇ ਘਰ ਬਣਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਲਗਭਗ 15 ਲੱਖ ਘਰ ਸ਼ਹਿਰੀ ਗ਼ਰੀਬਾਂ ਲਈ ਬਣਾਏ ਜਾ ਚੁੱਕੇ ਹਨ।

ਸਾਥੀਓ, ਜਦੋਂ ਵੀ ਮੈਂ ਘਰ ਬਣਾਉਣ ਦਾ ਇਹ ਅੰਕੜਾ ਦਿੰਦਾ ਹਾਂ ਤਾਂ ਸਾਡੇ ਰਾਜਨੀਤਕ ਜੋ ਵਿਰੋਧੀ ਹਨ ਅਤੇ ਮੀਡੀਆ ਵਿੱਚ ਮੇਰੇ ਕੁਝ ਜ਼ਿਆਦਾ ਹੀ ਚਾਹੁਣ ਵਾਲੇ ਲੋਕ ਵੀ ਹਨ। ਉਨ੍ਹਾਂ ਦੇ ਜ਼ਰਾ ਪਿਆਰ ਦੀ ਵਰਖਾ ਬਹੁਤ ਰਹਿੰਦੀ ਹੈ ਮੇਰੇ ‘ਤੇ, ਉਹ ਪੁੱਛਦੇ ਹਨ ਕਿ ਇਸ ਵਿੱਚ ਨਵਾਂ ਕੀ ਕੀਤਾ ਹੈ ਇਸ ਤਰ੍ਹਾਂ ਦੀ ਯੋਜਨਾ ਤਾਂ ਪਹਿਲਾਂ ਹੀ ਚਲਦੀ ਸੀ, ਇਹ ਗੱਲ ਸਹੀ ਹੈ, ਇਹ ਯੋਜਨਾਵਾਂ ਪਹਿਲਾਂ ਵੀ ਚਲਦੀਆਂ ਸਨ, ਜ਼ਰੂਰ ਚਲਦੀਆਂਸਨ। ਲੇਕਿਨ ਸਚਾਈ ਹੈ ਕਿ ਇਹ ਵੀ ਸਭ ਦੇ ਸਾਹਮਣੇ ਸਚਾਈ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਪਹਿਲੇ ਦੀਆਂ ਇਨ੍ਹਾਂਆਵਾਸ ਯੋਜਨਾਵਾਂ ਵਿੱਚ ਸਭ ਤੋਂ ਪਹਿਲਾ ਅੰਤਰ ਤਾਂ ਨੀਅਤ ਦਾ ਹੈ।

ਸਾਥੀਓ, ਇਹ ਯੋਜਨਾ ਅਜਿਹੀ ਹੈ ਜਿਸ ਵਿੱਚ ਕਿਸੇ ਦੇ ਨਾਮ ਨੂੰ ਅਮਰ ਕਰਨ ਦੀ ਕੋਸ਼ਿਸ਼ ਨਹੀਂ ਹੈ। ਸਿੱਕਾ ਮਾਰਨ ਦੀ ਕੋਸ਼ਿਸ਼ ਨਹੀਂ ਹੈ। ਜੋ ਵੀ ਪ੍ਰਧਾਨ ਮੰਤਰੀ ਬਣੇਗਾ ਚਲਾਉਂਦਾ ਰਹੇਗਾ। ਹੁਣ ਇਸ ਵਿੱਚ ਨੀਅਤ ਦੀ………ਮੈਨੂੰ ਕਹਿਣਾ ਪਵੇਗਾ ਕੁਝ ਕੀ………….ਕਿਸੇ ਨਾਮਦਾਰ ਦੀ, ਪਬਲੀਸਿਟੀ ਲਈ ਇਹ ਯੋਜਨਾ ਨਹੀਂ ਹੈ। ਜਦੋਂ ਤੁਸੀਂ ਕਿਸੇ ਯੋਜਨਾ ਵਿੱਚੋਂ ਨਾਮ ਦਾ ਜਾਂ ਸਵਾਰਥ ਦਾ ਭਾਵ ਕੱਢ ਦਿੰਦੇ ਹੋ ਤਾਂ ਤੁਹਾਡੀ ਨੀਤੀ ਸਪੱਸ਼ਟ ਹੋ ਜਾਂਦੀ ਹੈ ਅਤੇ ਇਸ ਲਈ ਇਸ ਵਿੱਚ ਕਰੱਪਸ਼ਨ ਦਾ, ਆਪਣੇ – ਪਰਾਏ ਦਾ, ਮੇਰਾ – ਤੇਰਾ ਦਾ………. ਇਹ ਸਾਰਾ ਭਾਵ ਖਤਮ ਹੋ ਜਾਂਦਾ ਹੈ।

ਹੁਣ ਵਿਗਿਆਨਕ ਤਰੀਕੇ ਨਾਲ ਟੈਕਨੋਲੋਜੀ ਦੀਵਰਤੋਂ ਕਰਕੇ ਲਾਭਾਰਥੀਆਂ ਦੀ ਚੋਣ ਹੁੰਦੀ ਹੈ। ਕਿਸੇ ਦੇ ਕਹਿਣ ‘ਤੇ ਲਿਸਟ ਵਿੱਚ ਨਾਮ ਕੱਟਣ ਜਾਂ ਜੋੜਨ ਦਾ ਕੰਮ ਹੋ ਜਾਂਦਾ ਸੀ ਉਸ ਦੀ ਇੱਕ ਵੱਡੀ ਦੁਕਾਨ ਚੱਲਦੀ ਸੀ। ਵੱਡੇ ਮਸ਼ਹੂਰ ਖਿਡਾਰੀ ਹੁੰਦੇ ਸਨ ਅਤੇ actually ਮਕਾਨ ਬਣਾਉਣ ਵਾਲਿਆਂ ਤੋਂ ਜ਼ਿਆਦਾ, ਮਕਾਨ ਦਿਵਾਉਣ ਵਾਲੇ ਕਮਾਉਂਦੇ ਸਨ। ਹੁਣ ਇਹ ਦੁਕਾਨਾਂ ਬੰਦ ਹੋ ਗਈਆਂ, ਹੋ ਸਕਦਾ ਹੈ ਉਸ ਵਿੱਚ ਤੁਹਾਡੇ ਵਿੱਚੋਂ ਵੀ ਕੋਈ ਤਕਲੀਫ ਵਾਲੇ ਲੋਕ ਹੋ ਸਕਦੇ ਹਨ। ਲੇਕਿਨ ਹੁਣ ਤੁਸੀਂ ਪ੍ਰਧਾਨ ਮੰਤਰੀ ਅਜਿਹਾ ਬਣਾਇਆ ਹੈ ਤਾਂ ਕੀ ਕਰੀਏ।

ਸਾਥੀਓ, ਤੀਜਾ ਕੰਮ ਗੁਣਵੱਤਾ ਦਾ ਹੈ, ਪਹਿਲਾਂ ਜੋ ਘਰ ਬਣਦੇ ਸਨ ਉਨ੍ਹਾਂ ਦਾ ਉਦੇਸ਼ ਉਸ ਵਿੱਚ ਰਹਿਣ ਵਾਲਿਆਂ ਦੀ ਸੁਵਿਧਾ ਦੀ ਬਜਾਏ………ਮੈਂ ਵੱਡੀ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ, ਨਾਮਦਾਰਾਂ ਦੇ ਪ੍ਰਚਾਰ – ਪ੍ਰਸਾਰ ਦਾ ਹੀ ਰਹਿੰਦਾ ਸੀ। ਇਸ ਲਈ ਸਿਰਫ ਚਾਰਦਿਵਾਰਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਸਨ। ਹਾਲ ਵਿੱਚ ਮੈਂ ਇੱਕ ਟੀਵੀ ਰਿਪੋਰਟ ਵਿੱਚ ਦੇਖ ਰਿਹਾ ਸੀ, ਮੈਨੂੰ ਨਹੀਂ ਪਤਾ ਤੁਸੀਂ ਲੋਕਾਂ ਨੇ ਇਹ ਦੇਖਿਆ ਹੋਵੇਗਾ ਕਿ ਨਹੀਂ, ਯੂਪੀ ਵਿੱਚ ਅਮੇਠੀ ਕਰਕੇ ਇੱਕ ਸਥਾਨ ਹੈ, ਕਿਉਂ ਤੁਹਾਨੂੰ ਇਸ ਨਾਲ ਇਤਰਾਜ਼ ਹੈ ਕੀ। ਮੈਨੂੰ ਲਗਦਾ ਹੈ ਤੁਸੀਂ ਲੋਕ ਮੇਰੇ ਤੋਂ ਜ਼ਿਆਦਾ ਜਾਣਦੇ ਹੋ।

ਦੇਸ਼ ਦੇ ਨਾਮਦਾਰ ਪਰਿਵਾਰ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਉੱਥੇ ਦੇ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ, ਅੱਖਾਂ ਬੰਦ ਕਰਕੇ ਪਿਆਰ ਦਿੱਤਾ ਹੈ। ਕਦੀ ਕੋਈ ਸਵਾਲ ਨਹੀਂ ਪੁੱਛਿਆ ਹੈ। ਉਸ ਅਮੇਠੀ ਦੀ ਰਿਪੋਰਟ ਵਿੱਚ ਇੱਕ ਦਲਿਤ ਬਸਤੀ ਦੇ ਬਾਰੇ ਵਿੱਚ ਦੱਸਿਆ ਗਿਆ ਹੈ। ਉੱਥੇ ਦੇ ਲੋਕਾਂ ਨੂੰ ਦਸ ਸਾਲ ਪਹਿਲਾਂ ਸਾਂਸਦ ਆਵਾਸ ਦਿਵਾਏ ਅਤੇ ਆਪਣਾ ਨਾਮ ਵੀ ਹਰ ਜਗ੍ਹਾ ‘ਤੇ ਚਿਪਕਾ ਦਿੱਤਾ। ਲੇਕਿਨ ਅੱਜ ਸਥਿਤੀ ਅਜਿਹੀ ਹੈ ਕਿ ਜਿਨ੍ਹਾਂ ਦੀਵਾਰਾਂ ‘ਤੇ ਨਾਮ ਲਟਕਾਏ ਗਏ ਸਨ, ਦਸ ਸਾਲ ਦੇ ਅੰਦਰ ਉਹ ਦੀਵਾਰਾਂ ਹੀ ਨਹੀਂ ਬਚੀਆਂ।

ਸਾਥੀਓ, ਹੁਣ ਇਨ੍ਹਾਂ ਬਸਤੀਆਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਘਰ ਬਣ ਰਹੇ ਹਨ, ਇਹ ਘਰ ਪਹਿਲਾਂ ਤੋਂ ਵੀ ਵੱਡੇ ਹਨ, ਇਨ੍ਹਾਂ ਵਿੱਚ ਟਾਇਲਟ ਵੀ ਹੈ, ਕਿਚਨ ਵਿੱਚ ਐੱਲਪੀਜੀ ਗੈੱਸ ਕਨੈਕਸ਼ਨ ਵੀ ਹੈ, ਬਿਜਲੀ ਦਾ ਕਨਕੈਸ਼ਨ ਵੀ ਹੈ ਯਾਨੀ ਸਰਕਾਰ ਦੀਆਂ ਕਈ ਯੋਜਨਾਵਾਂ ਦਾ ਸਮਾਵੇਸ਼ ਇਸ ਘਰ ਵਿੱਚ ਖੁਦ ਹੀ ਉਸ ਵਿਵਸਥਾ ਤਹਿਤ ਹੋ ਰਿਹਾ ਹੈ। ਗ਼ਰੀਬ ਨੂੰ ਜਿੱਥੇ ਕਿੱਥੇ ਭੱਜਣ ਦੀ ਜ਼ਰੂਰਤ ਨਹੀਂ ਹੈ।

ਸਾਥੀਓ, ਚੌਥਾ ਪਰਿਵਰਤਨ ਜੋ ਪਹਿਲਾਂ ਦੀ ਤੁਲਨਾ ਵਿੱਚ ਕੀਤਾ ਗਿਆ ਹੈ ਉਹ ਸਪੀਡ ਦਾ ਹੈ, ਸਕੇਲ ਦਾ ਹੈ। ਪਿਛਲੀ ਸਰਕਾਰ ਨੇ ਦਸ ਸਾਲਾਂ ਵਿੱਚ ਸ਼ਹਿਰੀ ਗ਼ਰੀਬਾਂ ਲਈ 13 ਲੱਖ ਘਰ ਸਵੀਕਾਰ ਕੀਤੇ ਹੋਏ ਹਨ। ਬੀਤੇ ਸਾਢੇ ਚਾਰ ਸਾਲਾਂ ਵਿੱਚ 73 ਲੱਖ ਯਾਨੀ ਲਗਭਗ ਛੇ ਗੁਣਾਂ, ਪਿਛਲੀ ਸਰਕਾਰ ਦੇ ਦਸ ਸਾਲਾਂ ਵਿੱਚ ਸ਼ਹਿਰੀ ਗ਼ਰੀਬਾਂ ਦੇ ਘਰਾਂ ਲਈ ਲਗਭਗ 38 ਹਜ਼ਾਰ ਕਰੋੜ ਰੁਪਏ ਸਵੀਕਾਰ ਕੀਤੇ ਗਏ ਸਨ ਅਤੇ ਬੀਤੇ ਸਾਢੇ ਚਾਰ ਸਾਲਾਂ ਵਿੱਚ ਲਗਭਗ ਲੱਖ 4 ਕਰੋੜ ਯਾਨੀ ਕਿ ਦਸ ਗੁਣਾ ਅਧਿਕ ਪਿਛਲੀ ਸਰਕਾਰ ਦੇ ਦਸ ਸਾਲ ਵਿੱਚ ਸ਼ਹਿਰਾਂ ਵਿੱਚ ਗ਼ਰੀਬਾਂ ਲਈ 8 ਲੱਖ ਘਰ ਬਣ ਕੇ ਤਿਆਰ ਹੋਏ ਅਤੇ ਬੀਤੇ ਸਾਢੇ ਚਾਰ ਸਾਲਾਂ ਵਿੱਚ ਲਗਭਗ 15 ਲੱਖ ਘਰ ਬਣਕੇ ਤਿਆਰ ਹੋ ਚੁੱਕੇ ਹਨ ਯਾਨੀ ਲਗਭਗ ਦੋ ਗੁਣਾਂ ਜ਼ਿਆਦਾ। ਇਹੀ ਗਤੀ ਹੈ ਜਿਸ ਦੇ ਜ਼ੋਰ ‘ਤੇ ਅਸੀਂ 2022 ਤੱਕ ਹਰ ਬੇਘਰ ਨੂੰ ਛੱਤ ਦੇਣ ਦੀ ਗੱਲ ਕਰ ਰਹੇ ਹਾਂ। ਹਵਾ ਹਵਾਈ ਦਾਅਵਿਆ ਵਾਲਾ ਕੰਮ ਸਾਡਾ ਨਹੀਂ ਹੈ।

ਸਾਥੀਓ, ਗ਼ਰੀਬਾਂ ਦੇ ਘਰ ਦੇ ਸੁਪਨਿਆਂ ਨੂੰ ਸਾਕਾਰ ਕਰਕੇ ਹੀ ਅਸੀਂ ਦਮ ਲੈਣ ਵਾਲੇ ਹਾਂ। ਦੇਸ਼ ਦੇ ਮੱਧ ਵਰਗ ਦੇ ਘਰ ਲਈ ਵੀ ਕਿਸੇ ਸਰਕਾਰ ਨੇ ਪਹਿਲੀ ਵਾਰ ਸੋਚਿਆ ਹੈ। ਅਸੀਂ ਇਸ ਲਈ Credit links scheme ਯਾਨੀCLSS ਦਾ ਵਿਸਤਾਰ ਕੀਤਾ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮੱਧ ਵਰਗ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੀ ਆਮਦਨ 18 ਲੱਖ ਰੁਪਏ ਪ੍ਰਤੀ ਸਾਲ ਤੱਕ ਹੈ। ਹੋਮ ਲੋਨ ਦੇ ਵਿਆਜ ਵਿੱਚ ਛੋਟ ਦਿੱਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ। ਇਸ ਯੋਜਨਾ ਤਹਿਤ ਘਰ ਖਰੀਦਣ ਵਾਲਿਆਂ ਨੂੰ ਪੰਜ ਸਾਢੇ ਪੰਜ ਲੱਖ ਰੁਪਏ ਅਤੇ ਹੁਣੇ ਜਿਵੇਂ ਦੱਸਿਆ ਸੀ ਛੇ ਸਾਢੇ ਛੇ ਲੱਖ ਰੁਪਏ ਤੱਕ ਦੀ ਉਸ ਦੀ ਬੱਚਤ ਹੋਣ ਵਾਲੀ ਹੈ। ਹੁਣ ਇਹ ਇੱਕ ਮੱਧ ਵਰਗ ਦੇ ਪਰਿਵਾਰ ਦਾ ਘਰ ਬਣੇ ਅਤੇ ਉਸ ਦੇ ਬਜਟ ਵਿੱਚ ਛੇ ਸਾਢੇ ਛੇ ਲੱਖ ਰੁਪਿਆ ਬਚ ਜਾਵੇ, ਮੱਧ ਵਰਗ ਦੀ ਜ਼ਿੰਦਗੀ ਦੀ ਬਹੁਤ ਵੱਤੀ ਤਾਕਤ ਹੁੰਦੀ ਹੈ। ਪਿਛਲੇ ਸਾਲ ਹੀ ਅਸੀਂ ਐੱਲਆਈਜੀ ਅਤੇ ਐੱਮਆਈਜੀ ਤਹਿਤ ਆਉਣ ਵਾਲੇ ਘਰਾਂ ਦਾ ਸਾਈਜ਼ ਵੀ ਵਧਾ ਦਿੱਤਾ ਹੈ।

ਸਾਥੀਓ, ਮੱਧ ਵਰਗ ਦੇ ਭੈਣ ਭਾਈ ਵਿਸ਼ੇਸ਼ ਤੌਰ ‘ਤੇ ਸਾਡੇ ਨੌਜਵਾਨ ਸਾਥੀ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਇਸ ਲਈ ਹਾਲ ਹੀ ਦੇ ਬਜਟ ਵਿੱਚ ਕੁਝ ਵੱਡੇ ਪ੍ਰਾਵਧਾਨ ਕੀਤੇ ਗਏ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਪੰਜ ਲੱਖ ਰੁਪਏ ਤੱਕ ਦੀ ਟੈਕਸੇਬਲ ਇਨਕਮ ‘ਤੇ ਟੈਕਸ ਜ਼ੀਰੋ ਕਰ ਦਿੱਤਾ ਗਿਆ ਹੈ। ਇਸ ਨਾਲ ਨੌਜਵਾਨ ਸਾਥੀ ਆਪਣੇ ਕੈਰੀਅਰ ਦੀ ਸ਼ੁਰੂਆਤ ਦੇ ਦੌਰ ਵਿੱਚ ਆਪਣਾ ਘਰ ਖਰੀਦਣ ਲਈ ਹੋਰ ਜ਼ਿਆਦਾ ਪ੍ਰੋਤਸਾਹਿਤ ਹੋਣਗੇ। ਟੈਕਸ ਮਾਫ ਹੋਣ ਦਾ ਘਾਟਾ ਸਰਕਾਰ ਨੂੰ ਹੋਇਆ ਲੇਕਿਨ ਲਾਭ ਤੁਹਾਨੂੰ ਹੋਇਆ ਹੈ। ਲੇਕਿਨ ਤਾਲੀ ਤੁਹਾਡੀ ਦਮ ਵਾਲੀ ਨਹੀਂ ਹੈ। ਇਹ ਦਮ ਵਾਲੀ ਕਿਉਂ ਨਹੀਂ ਸੀ, ਇਹ ਤਾਲੀ ਦਮ ਵਾਲੀ ਕਿਉਂ ਨਹੀਂ ਸੀ ਉਸ ਦਾ ਕਾਰਣ ਹੈ ਕਿਉਂਕਿ ਤੁਸੀਂ 5 ਲੱਖ ਵਾਲੇ ਦੀ ਰੇਂਜ ਤੋਂ ਬਾਹਰ ਹੋ। ਲੇਕਿਨ ਤੁਹਾਨੂੰ ਇਹ ਸਮਝ ਨਹੀਂ ਆਇਆ 5 ਲੱਖ ਜਾਣ ਨਾਲ ਉਸ ਦਾ ਪੈਸਾ ਬਚਿਆ ਹੈ ਉਹ ਘਰ ਖਰੀਦਣ ਵਿੱਚ ਜਾਣ ਵਾਲਾ ਹੈ, ਉਹ ਤੁਹਾਡੀ ਝੋਲੀ ਭਰਨ ਵਾਲਾ ਹੈ। ਠੀਕ ਤਰ੍ਹਾਂਸਮਝ ਆ ਗਿਆ ਪੱਕਾ। ਮੈਂ ਤੁਹਾਡੇ ਬਿਜ਼ਨਸ ਵਿੱਚ ਆਉਣ ਵਾਲਾ ਨਹੀਂ ਹਾਂ, ਕੰਪੀਟੀਟਰ ਨਹੀਂ ਹਾਂ ਤੁਸੀਂ ਚਿੰਤਾ ਨਾ ਕਰੋ।

ਪਹਿਲਾਂ 1 ਲੱਖ 80 ਹਜ਼ਾਰ ਤੱਕ ਦੇ ਕਿਰਾਏ ‘ਤੇ ਟੈਕਸ ਨਹੀਂ ਕਟਦਾ ਸੀ। ਲੇਕਿਨ ਹੁਣ ਇਹ ਵਧਕੇ 2 ਲੱਖ 40 ਹਜ਼ਾਰ ਕਰ ਦਿੱਤਾ ਗਿਆ ਹੈ। ਫਿਰ ਤਾਲੀ ਵਿੱਚ ਦਮ ਨਹੀਂ ਹੈ। ਕਿਉਂਕਿ ਤੁਹਾਨੂੰ ਸਮਝ ਹੀ ਨਹੀਂ ਆਇਆ, ਤੁਹਾਨੂੰ ਕਿਸੇ ਨੇ ਸਮਝਾਇਆ ਨਹੀਂ ਕਿ ਇਸ ਬਜਟ ਨੇ ਇਹ ਹਾਊਸਿੰਗ ਇੰਡਸਟਰੀ ਵਾਲਿਆਂ ਨੂੰ ਕਿੰਨਾ ਲਾਭ ਦਿੱਤਾ ਹੈ, ਇਸ ਦੇ ਲਈ ਪ੍ਰਧਾਨ ਮੰਤਰੀ ਨੂੰ ਖੁਦ ਨੂੰ ਸਮਝਣਾ ਪੈ ਰਿਹਾ ਹੈ। ਅੱਛਾ ਹੁਣ ਸਮਝ ਆਇਆ ਕੀ, ਜੇ ਉਸ ਨੂੰ ਟੈਕਸ ਫ੍ਰੀ ਕਿਰਾਇਆ ਗਿਣਿਆ ਜਾਵੇਗਾ ਤਾਂ ਉਸ ਨੂੰ ਨਵਾਂ ਮਕਾਨ ਬਣਾਉਣਾ, ਜ਼ਿਆਦਾ ਮਕਾਨ ਬਣਾਉਣਾ, ਕਿਰਾਏ ‘ਤੇ ਦੇਣਾ ਉਸ ਲਈ ਇੱਕ ਵਪਾਰ ਦਾ ਹਿੱਸਾ ਬਣ ਜਾਵੇਗਾ। ਤਾਂ ਮਕਾਨ ਕੌਣ ਬਣਾਵੇਗਾ, ਉਹ ਬਣਾਵੇਗਾ ਕੀ?ਉਹ ਮਕਾਨ ਕਿਸ ਤੋਂ ਖਰੀਦੇਗਾ ਮੋਦੀ ਤੋਂ ਖਰੀਦੇਗਾ ਕੀਚੰਗਾ ਹੋਇਆ ਮੈਂ ਤੁਹਾਨੂੰ ਲੋਕਾਂ ਨੂੰ ਮਿਲਿਆ………….ਨਹੀਂ ਤਾਂ ਮੈਂ ਇਹੀ ਮੰਨਦਾ ਸੀ ਕਿ ਮੇਰਾ ਬਜਟ ਤਾਂ ਸਭ ਨੂੰ ਸਮਝ ਆ ਗਿਆ। ਸੰਸਦ ਵਿੱਚ ਸਾਨੂੰ ਤਕਲੀਫ ਹੁੰਦੀ ਸੀ ਸਮਝਾਉਣ ਵਿੱਚ……….ਇਸ ਦੇ ਇਲਾਵਾ ਜੋ ਪਰਿਵਾਰ ਆਪਣੀਆਂ ਜ਼ਰੂਰਤਾਂ ਨੂੰ ਦੇਖਦਿਆਂ ਦੋ ਘਰ ਖਰੀਦ ਦੇ ਸਨ ਉਨ੍ਹਾਂ ਦੇ ਅਨੁਮਾਨਿਤ ਕਿਰਾਏ ‘ਤੇ ਪਹਿਲਾਂ ਇਨਕਮ ਟੈਕਸ ਦੇਣਾ ਪੈਂਦਾ ਸੀ ਹੁਣ ਇਨਕਮ ਟੈਕਸ ਨਹੀਂ ਦੇਣਾ ਹੋਵੇਗਾ। ਇਸ ਦਾ ਮਤਲਬ ਕੀ…….ਪਤਾ ਨਹੀਂ, ਤੁਹਾਨੂੰ ਇੰਨਾ ਹੀ ਪਤਾ ਹੈ ਜੀਐੱਸਟੀ ਦਾ ਕੀ ਹੋਇਆ, ਤੁਹਾਡਾ ਕਾਂਟਾ ਜੀਐੱਸਟੀ ਵਿੱਚ ਹੀ ਅਟਕਿਆ ਹੋਇਆ ਹੈ।

ਇਸ ਤਰ੍ਹਾਂ ਜੋ ਲੋਕ ਪੁਰਾਣੇ ਘਰ ਦੇ ਬਦਲੇ ਪੁਰਾਣਾ ਘਰ ਵੇਚ ਦਿੰਦੇ ਹਨ, ਪੈਸੇ ਆਉਂਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਉਸ ਜਗ੍ਹਾ ‘ਤੇ ਹੈ ਅੱਛੇ ਪੈਸੇ ਮਿਲ ਜਾਣਗੇ ਥੋੜ੍ਹੀ ਦੂਰ ਜਾਣਗੇ ਤਾਂ ਸਸਤੇ ਵਿੱਚ ਘਰ ਮਿਲ ਜਾਵੇਗਾ। ਹੁਣ ਉਹ ਸੋਚਦੇ ਹਨ ਬੱਚੇ ਵੱਡੇ ਹੋ ਰਹੇ ਹਨ ਇੱਕ ਘਰ ਨਾਲ ਨਹੀਂ ਚਲੇਗਾ ਤਾਂ ਦੋ ਚਾਹੀਦੇ ਹਨ ਤਾਂ ਇੱਕ ਘਰ ਜ਼ਿਆਦਾ ਕੀਮਤ ਵਿੱਚ ਵੇਚ ਕੇ ਬਦਲੇ ਵਿੱਚ ਦੋ ਛੋਟੇ ਨਵੇਂ ਘਰ ਬਣਾਉਂਦੇ ਹਨ, ਖਰੀਦਣਾ ਚਾਹੁੰਦੇ ਸਨ, ਹੁਣ ਉਨ੍ਹਾਂ ਨੂੰ ਵੀ ਟੈਕਸ ਵਿੱਚ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਕੈਪੀਟਲ ਗੇਨਸ ਟੈਕਸ ਬਚਾਉਣ ਲਈ ਲੋਕ ਘਰ ਦੀ ਵਿਕਰੀ ਤੋਂ ਮਿਲੀ ਰਕਮ ਨੂੰ ਇੱਕ ਦੀ ਜਗ੍ਹਾ ਦੋ ਘਰਾਂ ਵਿੱਚ ਲਗਾ ਸਕਦੇ ਹਨ। ਹੁਣ ਤੱਕ ਘਰ ਦੀ ਵਿਕਰੀ ਤੋਂ ਮਿਲੀ ਰਕਮ ਨੂੰ ਸਾਲ ਭਰ ਦੇ ਅੰਦਰ ਦੂਜੇ ਘਰ ਨੂੰ ਖਰੀਦਣ ‘ਤੇ ਕੈਪੀਟਲ ਗੇਨਸ ਟੈਕਸ ਛੋਟ ਪਹਿਲਾਂ ਇੱਕ ਘਰ ‘ਤੇ ਮਿਲਦੀ ਸੀ ਉਹ ਦੋ ਘਰਾਂ ਨੂੰ ਮਿਲਣ ਵਾਲੀ ਹੈ। ਹੁਣ ਇਹ ਤੁਹਾਡਾ ਕੰਮ ਹੈ ਕਿ ਜਿੱਥੇ ਤੁਸੀਂ ਪੁਰਾਣਾ ਬੰਗਲਾ ਲੈ ਕੇ ਫਲੈਟ ਦੀ ਸਕੀਮ ਰੱਖਦੇ ਹੋ ਉਸ ਨੂੰ ਸਮਝਾਓ……ਮੈਨੂੰ ਇਸ ਅਡਵਾਈਜ਼ ਦਾ ਕੋਈ ਟੈਕਸ ਨਹੀਂ ਲਗੇਗਾ ਚਿੰਤਾ ਨਾ ਕਰੋ।

ਸਾਥੀਓ, ਹਰ ਭਾਰਤੀ ਦੇ ਆਪਣੇ ਘਰ ਦੇ ਪ੍ਰਤੀ ਸਾਡੀ ਇਸਤਾਕੀਦ ਵਿੱਚ ਤੁਹਾਡੇ ਨਾਲ ਜੁੜੇ ਸੈਕਟਰ ਦਾ ਵੀ ਉੱਜਵਲ ਭਵਿੱਖ ਛੁਪਿਆ ਹੋਇਆ ਹੈ। ਭਾਰਤ ਵਿੱਚ ਤੇਜ਼ੀ ਨਾਲ ਨਿਊ ਮਿਡਲ ਕਲਾਸ ਦਾ ਦਾਇਰਾ ਵਧ ਰਿਹਾ ਹੈ। ਦੇਸ਼ ਵਾਸੀਆਂ ਦੇ ਸੁਪਨੇ ਅਤੇ ਆਕਾਂਖਿਆਵਾਂ ਬੇਮਿਸਾਲ ਉਚਾਈ ‘ਤੇ ਹਨ, ਇਨ੍ਹਾਂ ਸੁਪਨਿਆਂ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਹੁੰਦੀ ਹੈ। ਜਿਸ ਦਾ ਜ਼ਿੰਮਾ ਤੁਹਾਡੇ ਸਭ ਦੇ ਪਾਸ ਹੈ।

ਸਾਰੀ ਦੁਨੀਆ ਦੀਆਂ ਰਿਪੋਰਟਾਂ ਤੁਸੀਂ ਪੜ੍ਹੀਆਂ ਹੋਣਗੀਆਂ ਕਿ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਲੋਕ ਗ਼ਰੀਬੀ ਤੋਂ ਬਾਹਰ ਆ ਰਹੇ ਹਨ ਅਤੇ ਜੋ ਨਿਊ ਮਿਡਲ ਕਲਾਸ ਹੈ ਉਸ ਦੇ aspiration ਬਹੁਤ ਹੁੰਦੇ ਹਨ। ਤੁਸੀਂ ਉਸ ਦੀ psycho ਅਤੇ ਸਥਿਤੀ ਨੂੰ ਸਮਝ ਕੇ ਆਪਣੀ ਸਕੀਮ ਲੈ ਕੇ ਜਾਓਗੇ। ਮੈਂ ਤੁਹਾਨੂੰ ਕਹਿੰਦਾ ਹਾਂ, ਤੁਹਾਨੂੰ ਪਤਾ ਹੋਵੇਗਾ ਨਿਰਮਾ ਦਾ ਉਦਾਹਰਨ……ਵੱਡੀਆਂ – ਵੱਡੀਆਂmultinational companies ਸਨ ਉਸ ਨੇ ਸਸਤਾ, ਸਾਈਕਲ ‘ਤੇ ਵੇਚ ਕੇ ਅਜਿਹਾ ਸਾਬੁਣ ਪਾਊਡਰ ਬਣਾ ਦਿੱਤਾ ਡਿਰਟਜੈਂਟ ਉਸ ਨੇ ਸਾਰੀ ਮਿਡਲ ਕਲਾਸ ਅਤੇ ਲੋਅਰ ਮਿਡਲ ਕਲਾਸ ਦੀ ਮਾਰਕੀਟ ‘ਤੇ ਕਬਜ਼ਾ ਕਰ ਲਿਆ, multinationalਨੂੰ ਚੈਲੇਂਜ ਕਰ ਦਿੱਤਾ ਸੀ। ਇਹ ਤੁਹਾਡੇ ਲਈ ਵਕਤ ਹੈ ਕਿ ਹੁਣ ਤੁਹਾਡੀ ਸਕੀਮ ਦਾ ਟਾਰਗੇਟ ਇਹ ਨਿਊ ਮਿਡਲ ਕਲਾਸ ਹੋਣਾ ਚਾਹੀਦਾ ਹੈ। ਅਤੇ ਜੇਕਰ ਅਜਿਹੀ ਬਿਜ਼ਨਸ ਅਡਵਾਈਜ਼ ਗਲਤ ਨਿਕਲੇ ਤਾਂ ਮੇਰੇ ਬੈਂਕ ਖਾਤੇ ਵਿੱਚ ਜੋ ਕੁਝ ਵੀ ਹੈ ਉਹ ਤੁਹਾਡਾ……ਮੈਨੂੰ ਪਤਾ ਹੈ ਕਿ ਤੁਹਾਨੂੰ interest ਨਹੀਂ ਹੈ ਕਿਉਂਕਿ ਉਸ ਵਿੱਚ ਕੁਝ ਹੈ ਹੀ ਨਹੀਂ।

ਤੁਸੀਂ ਉਸ ਨਿਊ ਮਿਡਲ ਕਲਾਸ ਦੀ aspiration ਨੂੰ ਸਮਝੋ, ਆਪਣੀ ਮਾਰਕੀਟ ਸਟ੍ਰੈਟਜੀ ਨੂੰ, ਬਿਜ਼ਨਸ ਸਟ੍ਰੈਟਜੀ ਨੂੰ ਉਸ ਨਾਲ ਜੋੜੋ। ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਤੁਹਾਡਾ ਦੋ ਸਾਲ, ਪੰਜ ਸਾਲ ਪੁਰਾਣੀ ਵੀ ਕੰਪਨੀ ਕਿਉਂ ਨਾ ਹੋਵੇ ਤੁਸੀਂ ਦਸ ਵੀਹ ਸਾਲ ਬਾਅਦ ਉਸ ਵਿੱਚ ਅੱਗੇ ਨਿਕਲ ਜਾਓਗੇ…….ਕਿਉਂਕਿ ਇੱਕ ਬਹੁਤ ਵੱਡੀ ਮਾਰਕੀਟ ਤੁਹਾਡਾ ਇੰਤਜਾਰ ਕਰ ਰਹੀ ਹੈ।

ਸਾਥੀਓ, ਤੁਹਾਡੇ ਵਿੱਚੋਂ ਬਹੁਤ ਲੋਕ ਹਨ ਜੋ ਡਿਵੈਲਪਰਸ ਦੀ ਅਗਲੀ ਪੀੜ੍ਹੀ ਹੈ, ਲਿਹਾਜਾ ਤੁਸੀਂ next generation ਦੀਆਂ ਜ਼ਰੂਰਤਾਂ ਨੂੰ ਵੀ ਸਮਝਦੇ ਹੋ। ਅਤੇ ਨਵੇਂ ਭਾਰਤ ਦੇ ਨਵੇਂ ਸੰਸਕਾਰਾਂ ਨੂੰ ਵੀ ਸਮਝ ਸਕਦੇ ਹੋ। ਤੁਹਾਡੇ ਸਭ ਦੇ ਮੋਢੇ ‘ਤੇ ਦੇਸ਼ ਦੇ ਰੀਅਲ ਅਸਟੇਟ ਸੈਕਟਰ ਨੂੰ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਅਤੇ ਸੰਵੇਦਨਾਵਾਂ ਦੇ ਅਧਾਰ ‘ਤੇ ਬਦਲਣ ਦੀ ਜ਼ਿੰਮੇਵਾਰੀ ਹੈ।

ਸਾਥੀਓ, ਕੇਂਦਰ ਸਰਕਾਰ ਰੀਅਲ ਅਸਟੇਟ ਸੈਕਟਰ ਵਿੱਚ ਇੱਕ ਸਾਰਥਕ ਬਦਲਾਅ ਲਈ ਬੀਤੇ ਸਾਢੇ ਚਾਰ ਸਾਲ ਤੋਂ ਦੀ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ease of doing business ਸੁਨਿਸ਼ਚਿਤ ਕਰਨ ਦੇ ਨਾਲ – ਨਾਲ ਕੁਝ ਗ਼ਲਤ ਪਰੰਪਰਾਵਾਂ ਨੂੰ ਰੋਕਣ ਲਈ ਅਨੇਕ ਯਤਨ ਕੀਤੇ ਗਏ ਹਨ। ਮੈਂ ਸਮਝਦਾ ਹਾਂ ਕਿ ਰੀਅਲ ਅਸਟੇਟ ਨੂੰ ਬੀਤੇ ਕੁਝ ਦਹਾਕਿਆਂ ਵਿੱਚ ਸਭ ਤੋਂ ਜ਼ਿਆਦਾ ਸਮੱਸਿਆ, ਭਰੋਸੇ ਦੀ ਕਮੀ ਕਰਕੇ ਆਈ ਹੈ। ਸਾਢੇ ਚਾਰ ਸਾਲ ਪਹਿਲਾਂ ਤੱਕ ਸਥਿਤੀ ਇਹ ਸੀ ਕਿ ਮੱਧ ਵਰਗ ਦਾ ਪਰਿਵਾਰ ਘਰ ‘ਤੇ ਪੈਸਾ ਲਗਾਉਣ ਤੋਂ ਪਹਿਲਾਂ ਸੌ ਵਾਰ ਸੋਚਦਾ ਸੀ ਅਸੀਂ ਦੇਖਿਆ ਹੈ ਕਿ ਕਿਵੇਂ ਲੱਖਾਂ ਲੋਕਾਂ ਨੂੰ ਆਪਣੇ ਘਰ ਲਈ ਕੋਰਟ ਕਚਹਿਰੀ ਦੇ ਚੱਕਰ ਲਗਾਉਣੇ ਪੈਂਦੇ ਸਨ। ਖੂਨ – ਪਸੀਨੇ ਦੀ ਕਮਾਈ ਕੁਝ ਲੋਕਾਂ ਦੀ ਬੇਈਮਾਨੀ ਦੇ ਕਾਰਨ ਫਸ ਗਈ ਸੀ।

ਸਾਥੀਓ, ਇਸੇ ਭਰੋਸੇ ਨੂੰ ਫਿਰ ਤੋਂ ਵਾਪਿਸ ਲਿਆਉਣ ਲਈ ਸਿਲਸਿਲੇਵਾਰ ਅਨੇਕ ਤਰੀਕਿਆਂ ਨਾਲ ਅਨੇਕ ਯਤਨ ਕੀਤੇ ਗਏ। ਨੋਟਬੰਦੀ ਦਾ ਜੋ ਫੈਸਲਾ ਸੀ ਉਸ ਦਾ ਬਹੁਤ ਵੱਡਾ ਲਾਭ ਰੀਅਲ ਅਸਟੇਟ ਨੂੰ ਇਹ ਹੋਇਆ ਕਿ ਜੋ ਗਲਤ ਪੈਸੇ ਨਾਲ, ਭ੍ਰਿਸ਼ਟਾਚਾਰ ਦੀ ਕਮਾਈ ਨਾਲ ਇੱਥੇ ਫਲਣ-ਫੁੱਲਣ ਦੀ ਸੋਚ ਰਹੇ ਸਨ ਉਨ੍ਹਾਂ ਲਈ ਰਸਤੇ ਬੰਦ ਹੋ ਗਏ। ਹੁਣ ਉਹੀ ਲੋਕ ਇਸ ਸੈਕਟਰ ਵਿੱਚ ਅੱਗੇ ਵੱਧ ਸਕਣਗੇ ਜੋ ਇਮਾਨਦਾਰੀ ਨਾਲ ਲਾਭ ਨੂੰ ਉੱਪਰ ਰੱਖ ਰਹੇ ਹਨ।

ਅਤੇ ਮੈਂ ਮੰਨਦਾ ਹਾਂ ਕਿ ਜੋ ਪੰਜ ਸਾਲ ਦਾ ਤੁਹਾਡਾ ਅਨੁਭਵ ਹੈ ਉਹ ਗੁਜਰਾਤ ਵਾਲਿਆਂ ਨੂੰ 13 ਸਾਲ ਦਾ ਅਨੁਭਵ ਹੈ……ਮੇਰਾ, ਮੇਰੇ ਕੰਮਕਾਜ ਦਾ, ਮੇਰੇ ਕਾਰਜਕਾਲ ਦੀ ਵਿਸ਼ੇਸ਼ਤਾ ਰਹੀ ਹੈ, ਮੇਰੇ ਹਰ ਫ਼ੈਸਲੇ ਨੂੰ ਸ਼ੁਰੂ ਵਿੱਚ ਬਹੁਤ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ, ਹਮੇਸ਼ਾ ਹੋਇਆ ਹੈ ਕਿਉਂਕਿ ਮੈਂ ਸਮੇਂ ਤੋਂ ਥੋੜ੍ਹਾ ਪਹਿਲਾਂ ਚੱਲ ਪੈਂਦਾ ਸੀ। ਅਤੇ ਉੱਥੇ ਸਮਝ ਪਹੁੰਚਣ ਤੋਂ ਪਹਿਲਾਂ ਮੁਸੀਬਤ ਝੱਲਦਾ ਸੀ। ਮੈਂ ਗੁਜਰਾਤ ਵਿੱਚ ਇੱਕ ਵਾਰੀ ਸਾਡੇ ਇੱਥੇ ਕਿਸਾਨ ਬਿਜਲੀ ਮੰਗਦੇ ਸਨ। ਮੈਂ ਬੋਲਿਆ ਪਹਿਲਾਂ ਤੈਅ ਕਰੋ ਕਿਸਾਨ ਨੂੰ ਬਿਜਲੀ ਚਾਹੀਦੀ ਹੈ ਜਾਂ ਪਾਣੀ ਚਾਹੀਦਾ ਹੈ। ਉਹ ਕਹਿ ਰਹੇ ਸਨ ਪਹਿਲਾਂ ਬਿਜਲੀ ਮੁਫਤ ਦਿਓ, ਸਭ political ਪਾਰਟੀਆਂ ਦੇ ਰਹੀਆਂ ਹਨ ਮੈਂ ਕਿਹਾ ਕਿ ਉਹ ਜੋ ਕਰ ਰਹੀ ਹੈ……ਕਰ ਰਹੀ ਹੈ, ਮੈਨੂੰ ਦੱਸੋ ਬਿਜਲੀ ਚਾਹੀਦੀ ਹੈ ਕਿ ਪਾਣੀ ਚਾਹੀਦਾ ਹੈ। ਅੱਜ ਤੱਕ ਮੈਂ ਕਿਹਾ ਕਿ ਉਨ੍ਹਾਂ ਸਿਆਸਤਦਾਨਾਂ ਨੇ ਬਿਜਲੀ ਦਾ ਤਾਰ ਪਕੜਵਾ ਕੇ ਮਰਵਾ ਦਿੱਤਾ ਹੈ, ਮੈਂ ਤੁਹਾਨੂੰ ਪਾਣੀ ਪਹੁੰਚਾ ਕੇ ਜਿੰਦਾ ਰੱਖਣਾ ਚਾਹੁੰਦਾ ਹਾਂ। ਅਤੇ ਤੁਸੀਂ ਹੈਰਾਨ ਹੋ ਜਾਓਗੇ, ਮੇਰੇ ਆਪਣੇ ਸਾਥੀ ਭੁੱਖ ਹੜਤਾਲ ‘ਤੇ ਬੈਠ ਗਏ ਸਨ, ਮੇਰੇ ਆਪਣੇ ਲੋਕ ਪਿੰਡ ਵਿੱਚ ਪੁਤਲਾ ਜਲਾਉਂਦੇ ਸਨ।ਕਿਸਾਨ ਦੀ ਨਰਾਜ਼ਗੀ ਮੋਦੀ ਨੂੰ ਕਿੱਥੇ ਲੈ ਜਾਵੇਗੀ, ਇਸ ਪ੍ਰਕਾਰ ਦੀ ਚਰਚਾ ਸੀ। ਅਤੇ ਚੋਣ ਵਿੱਚ ਮੇਰੇ ‘ਤੇ ਦਬਾਅ ਸੀ ਕਿ ਜੇਕਰ ਤੁਸੀਂ ਬਿਜਲੀ ਮਾਫ਼ ਕਰ ਦਿਓ, ਮੈਂ ਕਿਹਾ ਮੈਂ ਪਾਣੀ ਲਈ ਸਭ ਕੁਝ ਕਰੂੰਗਾ ਅਤੇ ਤੁਹਾਨੂੰ ਹੈਰਾਨੀ ਹੋਵੇਗੀ……ਸ਼ੁਰੂ ਵਿੱਚ ਜੋ ਲੋਕ ਮੇਰੀ ਗੱਲ ਨੂੰ ਨਹੀਂ ਮੰਨਦੇ ਸਨ, ਜਦੋਂ ਅਨੁਭਵ ਕਰਨ ਲੱਗੇ…..ਅੱਜ ਉਹ ਵੀ ਇਸ ਦੇ ਵਕੀਲ ਬਣ ਗਏ ਹਨ per drop more crop, drip irrigation, ਪਾਣੀ ਬਚਾਓ, ਪਾਣੀ ਪਹੁੰਚਾਓ। ਇਸ ਵਿੱਚ ਇਸ ਤਰ੍ਹਾਂ ਲੱਗੇ ਹਨ ਕਿ ਐਗਰੀਕਲਚਰ ਗ੍ਰੋਥ ਗੁਜਰਾਤ, ਵਿੱਚ ਲਗਾਤਾਰ 10% ਰਹੀ ਜਦੋਂ ਕਿ ਗੁਜਰਾਤ ਐਗਰੀਕਲਚਰ ਦੀ ਦੁਨੀਆ ਵਾਲਾ ਗੁਜਰਾਤ ਨਹੀਂ ਹੈ ਉਹ ਤਾਂ desert ਭੂਮੀ ਹੈ, ਸਮਝਣ ਵਿੱਚ ਦੇਰੀ ਹੁੰਦੀ ਹੈ..ਤੁਹਾਨੂੰ ਵੀ………ਅਜੇ ਨਹੀਂ ਸਮਝ ਆਇਆ ਹੋਵੇਗਾ, ਹੁਣ ਵੀ ਤੁਹਾਨੂੰ ਲਗਦਾ ਹੋਵੇਗਾ ਇਹ ਮੋਦੀ ਕਿੰਨੇ ਦਿਨ ਹੈ…….ਇਕੱਠਾ ਕਰਕੇ ਰੱਖੋ ਫਿਰ ਕਦੇ ਕੰਮ ਆਵੇਗਾ, ਕੁਝ ਬਚਣ ਵਾਲਾ ਨਹੀਂ ਹੈ ਦੋਸਤੋਂ ਮੈਂ ਦੱਸਦਾ ਹਾਂ। ਅਤੇ ਮੇਰੇ ਵਿੱਚ ਹਿੰਮਤ ਹੈ, ਚੋਣ ਸਾਹਮਣੇ ਹੈ, ਤੁਹਾਡੇ ਘਰ ਵਿੱਚ ਆਕੇ ਤੁਹਾਨੂੰ ਗੱਲ ਦੱਸਣ ਦੀ ਤਾਕਤ ਦੇ ਨਾਲ ਕਹਿ ਰਿਹਾ ਹਾਂ।

ਦੇਸ਼ ਲਈ ਕਹਿ ਰਿਹਾ ਹਾਂ, ਹਿੰਦੁਸਤਾਨ ਦੀ ਆਉਣ ਵਾਲੀ ਪੀੜ੍ਹੀ ਲਈ ਕਹਿ ਰਿਹਾ ਹਾਂ, ਭਾਰਤ ਦੇ ਭਵਿੱਖ ਲਈ ਕਹਿ ਰਿਹਾ ਹਾਂ ਅਤੇ ਇਸ ਲਈ ਮੈਨੂੰ ਵਿਸ਼ਵਾਸ ਹੈ……ਹੁਣ ਤੁਸੀਂ ਦੇਖੋ ਬੇਨਾਮੀ ਸੰਪਤੀ ਉਸ ਕਾਨੂੰਨ ਨਾਲ ਵੀ ਇਮਾਨਦਾਰੀ ਦੀ ਵਿਵਸਥਾ ਨੂੰ ਬਲ ਮਿਲ ਰਿਹਾ ਹੈ।

ਸਾਥੀਓ, real-estate regulation act ਰਾਹੀਂ ਗਾਹਕ ਅਤੇ ਤੁਹਾਡੇ ਵਿੱਚ ਦਾ ਭਰੋਸਾ ਮਜ਼ਬੂਤ ਬਣਾਉਣ ਵਿੱਚ ਇਸ ਸਰਕਾਰ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਜੇਕਰ ਤੁਸੀਂ ਗਹਿਰਾਈ ਨਾਲ ਉਸ ਗੱਲ ਨੂੰ ਦੇਖੋਗੇ ਤਾਂ ਤੁਸੀਂ ਇਸ ਨੂੰ ਮਹਿਸੂਸ ਕਰ ਸਕੋਗੇ ਅਤੇ ਮੈਂ ਚਾਹਾਂਗਾ ਕਿ ਤੁਹਾਡੇ ਹੱਥ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਕਸ਼ਾਪ ਹੋਵੇ, ਤੁਹਾਨੂੰ ਇਕਜੁੱਟ ਕੀਤਾ ਜਾਵੇ। ਕਿ ਆਖਿਰ ਇਨ੍ਹਾਂ ਫ਼ੈਸਲਿਆਂ ਨੇ ਤੁਹਾਡੀ ਤਾਕਤ, ਤੁਹਾਡੀ ਹੈਸੀਅਤ ਕਿੰਨੀ ਵਧਾ ਦਿੱਤੀ ਹੈ।

ਅੱਜ ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਾਂਦੇ ਹੋ, ਪਹਿਲਾਂ ਵੀ ਜਾਂਦੇ ਹੋਵੋਗੇ, ਤੁਸੀਂ ਤਾਂ ਛੁੱਟੀਆ ਬਾਹਰ ਹੀ ਮਨਾਉਂਦੇ ਹੋ, ਤੁਸੀਂ ਥੋੜ੍ਹਾ ਇਹ ਵਾਈਟ ਪੇਪਰ ਹੈ, ਜੋ ਟੂਰਿਜ਼ਮ ਹੈ ਉਸ ਵਿੱਚ ਤੁਸੀਂ ਜਾਂਦੇ ਹੋਵੋਗੇ, ਪਹਿਲਾਂ ਜੋ ਮਿਲਦਾ ਹੋਵੇਗਾ, ਤੁਸੀਂ ਹੱਥ ਮਿਲਾਉਂਦੇ ਹੋਵੋਗੇ, ਤੁਹਾਡੀ ਗੱਲ ਮੈਂ ਜਾਣਦਾ ਹਾਂ ਤੁਸੀਂ ਚਿੰਤਾ ਨਾ ਕਰੋ। ਪਹਿਲਾਂ ਤੁਸੀਂ ਵਿਦੇਸ਼ ਵਿੱਚ ਕਿਤੇ ਹੋਵੋਗੇ, ਕਿਸੇ ਨਾਲ ਹੱਥ ਮਿਲਾਉਂਦੇ ਹੋਵੋਗੇ, ਜ਼ਰਾ ਅੱਛੀ ਜਿਹੀ ਪ੍ਰਸਨੈਲਿਟੀ, ਵਧੀਆ ਜਿਹੀ ਜੈਕੇਟ – ਵੈਕੇਟ ਪਹਿਨੀ ਹੋਵੇਗੀ, ਟਾਈ ਵਧੀਆ ਹੋਵੇਗੀ………..ਉਹ ਵੀ ਪਹਿਨੀਅਤੇ ਜਿਓਂ ਹੀ ਕਿੱਥੋਂ ਆਏ ਹੋ, ਤਾਂ ਹੌਲੀ – ਹੌਲੀ ਹੱਥ ਢਿੱਲਾ ਪੈ ਜਾਂਦਾ ਹੋਵੇਗਾ। ਅਤੇ ਅੱਜ……..ਅੱਜ ਜਿਵੇਂ ਹੀ ਕਹਿ ਦਿਓਗੇ ਇੰਡੀਆ…….ਉਹ ਹੱਥ ਛੱਡਦਾ ਨਹੀਂ ਹੈ ਤੁਹਾਡਾ। ਅਜਿਹਾ ਹੁੰਦਾ ਹੈ ਕਿ ਨਹੀਂ ਹੁੰਦਾ ਹੈ ਦੁਨੀਆ ਵਿੱਚ ਜਿੱਥੇ ਜਾਂਦੇ ਹੋ ਤੁਹਾਡਾ ਮੱਥਾ ਉੱਚਾ ਰੱਖ ਸਕਦੇ ਹੋਕਿ ਨਹੀਂ ਰੱਖ ਸਕਦੇ।ਦੁਨੀਆ ਤੁਹਾਡੇ ਨਾਲ ਅੱਖ ਮਿਲਾ ਕੇ ਗੱਲ ਕਰਨ ਵਿੱਚ ਉਤਸੁਕ ਹੈ ਕਿ ਨਹੀਂ ਹੈ। ਕਿਵੇਂ ਹੋਇਆ……..ਇੱਕ ਫ਼ੈਸਲਾ ਪ੍ਰਕਿਰਿਆ ਹੁੰਦੀ ਹੈ, ਇੱਕ ਕਾਰਜ਼ਸੈਲੀ ਹੁੰਦੀ ਹੈ, ਜਿਸ ਦਾ ਸਿੱਧਾ – ਸਿੱਧਾ ਸਬੰਧ ਤੁਹਾਡੇ ਨਾਲ ਨਹੀਂ ਆਉਂਦਾ ਹੈ। ਲੇਕਿਨ ਉਸ ਦਾ ਈਕੋ ਇਫੈਕਟ ਅਜਿਹਾ ਹੁੰਦਾ ਹੈ ਹਰ ਹਿੰਦੁਸਤਾਨੀ ਦੀ ਆਨ– ਬਾਨ ਸ਼ਾਨ ਵਧ ਜਾਂਦੀ ਹੈ। ਜੋ ਅੱਜ ਦੁਨੀਆ ਵਿੱਚ ਦੇਖ ਸਕਦੇ ਹਾਂ । ਅਤੇ ਇੱਕ ਅਜਿਹਾ ਇਨਸਾਨ ਜਿਸ ਨੂੰ ਚੋਣਾਂ ਤੋਂ ਪਹਿਲਾਂ ਇਹੀ ਸਵਾਲ ਪੁੱਛਿਆ ਜਾਂਦਾ ਸੀ। ਤੁਹਾਡੀ ਜੇਕਰ ਯਾਦ ਸ਼ਕਤੀ ਠੀਕ ਹੋਵੇ ਤਾਂ ਦੇਖ ਲਿਓ 2013 – 2014 ਦੇ ਅਖਬਾਰ ਟੀਵੀ ਡਿਬੇਟ ਦੇਖ ਲਓ ਇੱਕ ਚਰਚਾ ਸੀ……..ਇਹ ਕੀ ਕਰੇਗਾ ਆਦਮੀ। ਹਿੰਦੁਸਤਾਨ ਵਿੱਚ ਇਸ ਨੂੰ ਕੌਣ ਜਾਣਦਾ ਹੈ। ਗੁਜਰਾਤ ਦੇ ਬਾਹਰ ਉਸ ਦੀ ਕੀ ਪਹਿਚਾਣ ਹੈ। ਅਤੇ ਵਿਦੇਸ਼ੀ ਨੀਤੀ ਵਿੱਚ ਵੀ ਜ਼ੀਰੋ ਹੈ ਜ਼ੀਰੋ।ਕੁਝ ਲੋਕ ਤਾਂ ਇਸ ਤਰ੍ਹਾਂ ਕਹਿੰਦੇ ਸੀ ਉਹ ਚਮਚ ਕਾਂਟਾ ਕਿਵੇਂ ਫੜ੍ਹਨਾ ਹੈ ਇਹ ਵੀ ਇਸ ਨੂੰ ਨਹੀਂ ਆਉਂਦਾ ਹੈ………..ਇਹ ਕੀ ਕਰੇਗਾ। ਅਤੇ ਉਦੋਂ ਮੈਂ ਕਿਹਾ ਸੀ ਇਹ ਗੱਲ ਸਹੀ ਹੈ ਕਿ ਮੇਰੇ ਪਾਸ ਕੋਈ ਅਨੁਭਵ ਨਹੀਂ ਹੈ। ਲੇਕਿਨ ਮੇਰੇ ਜੀਵਨ ਵਿੱਚ ਇੱਕ ਮੰਤਰ ਹੈ ਜੋ ਵੀ ਕਰਾਂਗਾ ਦੇਸ਼ ਲਈ ਕਰਾਂਗਾ ਨਤੀਜਾ ਮਿਲਿਆ ਹੈ ਕਿ ਨਹੀਂ ਮਿਲਿਆ, ਮਿਲਿਆ ਹੈ ਕਿ ਨਹੀਂ ਮਿਲਿਆ। ਇਹੀ ਤਾਕਤ ਹੈ, ਇਨ੍ਹਾਂ ਸਾਰੇ ਫ਼ੈਸਲਿਆਂ ਨਾਲ ਤੁਹਾਨੂੰ ਵੀ ਨਤੀਜਾ ਮਿਲੇਗਾ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਕਦੇ ਇਨ੍ਹਾਂ ਫੈਸਲਿਆਂ ਨੂੰ ਤੁਸੀਂ ਆਪਣੇ ਵਪਾਰ ਦੇ perspective ਵਿੱਚ ਤੁਹਾਡੀmain team ਨੂੰ ਇਕਜੁੱਟ ਕਰਨਾ ਚਾਹੀਦਾ ਹੈ। ਉਸ ਨਾਲ ਤੁਹਾਨੂੰ ਪਤਾ ਚਲੇਗਾ ਕਿ ਸਰਕਾਰਾਂ ਐਵੇਂਹੀ ਕਾਨੂੰਨ ਨਹੀਂ ਬਣਾ ਦਿੰਦੀਆ, ਨਿਯਮ ਨਹੀਂ ਬਣਾ ਦਿੰਦੀਆ ਹਨ ਅਤੇ ਮੈਂ ਇਨ੍ਹਾਂ ਸਾਰੀਆਂ ਪ੍ਰਕਿਰਿਆਂਵਾਂ ਨਾਲ ਲੋਕਾਂ ਤੋਂ ਪੁੱਛਦਾ ਹਾਂ, ਜੁੜਦਾ ਹਾਂ, ਸਮਝਦਾ ਹਾਂ ਅਤੇ ਉਸ ਦਾ ਨਤੀਜਾ ਹੈ ਕਿ ਧਰਤੀ ਤੇ ਅਸੀਂ ਬੀਜ ਬੀਜਦੇ ਹਾਂ ਜੋਅਸੀਂ ਚਾਹੁੰਦੇ ਹਾਂ ਉਹ ਉਗਾ ਕੇ ਰੱਖਦੇ ਹਾਂ।

ਅੱਜ real estate regulatory authority ਯਾਨੀ ਰੇਰਾ ਵਾਲਾ ਕਾਨੂੰਨ ਹੁਣੇ ਜਿਵੇਂ ਦੱਸ ਰਹੇ ਸਨ ਇਹ ਸਭ ਰੇਰਾ ਦੀ ਪਾਲਣਾ ਕਰਨ ਵਾਲੇ ਲੋਕ ਹਨ । ਤੁਸੀਂ ਜਕਸਯ ਦੀ ਗੱਲ ‘ਤੇ ਹੱਸ ਰਹੇ ਹੋ। ਤੁਹਾਡੇ ਹਾਸੇ ਵਿੱਚ ਵੀ ਮੈਨੂੰ ਕੁਝ ਸਮਝ ਵਿੱਚ ਆਉਂਦਾ ਹੈ। ਲੇਕਿਨ ਮੈਂ ਇੰਨਾ ਵਿਸ਼ਵਾਸ ਕਰਦਾ ਹਾਂ ਕਿ ਤੁਹਾਡੇ ਦਿਲ ਵਿੱਚ ਇਰਾਦਾ ਹੈ ਉਸ ਮਿਸ਼ਨ ਵਿੱਚ ਜਾਣ ਦਾ ਅਤੇ ਇਸਦੇ ਲਈ ਮੈਂ ਤੁਹਾਨੂੰ ਅਭਿਨੰਦਨ ਕਰਦਾ ਹਾਂ। ਮੈਂ ਮੰਨਦਾ ਹਾਂ ਹਾਲੀ ਵੀ ਤੁਹਾਡੇ ਵਿੱਚੋਂ ਕੁਝ ਲੋਕਾਂ ਦੇ ਪੈਰ ਕੱਚੇ ਹੋਣਗੇ , ਹੋ ਸਕਦਾ ਹੈ ਲੇਕਿਨ, ਹੁਣ ਤੁਹਾਡਾ ਮਨ ਪੱਕਾ ਹੋਇਆ ਹੋਵੇਗਾ , ਪੱਕੀ ਜ਼ਮੀਨ ‘ਤੇ ਪੈਰ ਰੱਖਣ ਦਾ ਅਤੇ ਮੈਨੂੰ ਉਸ ਵਿੱਚ ਵਿਸ਼ਵਾਸ ਹੈ । ਮੈਂ ਬੀਤੇ ਹੋਏ ਕੱਲ੍ਹ ‘ਤੇ ਗੁਜ਼ਾਰਾ ਕਰਨ ਵਾਲਾ ਇਨਸਾਨ ਨਹੀਂ ਹਾਂ । ਆਉਣ ਵਾਲੇ ਕੱਲ੍ਹ ਦੇ ਵਿਸ਼ਵਾਸ ‘ਤੇ ਨਵੀਂ ਇਮਾਰਤ ਖੜੀ ਕਰਨ ‘ਤੇ ਵਿਸ਼ਵਾਸ ਕਰਦਾ ਹਾਂ । ਯਾਨੀ ਰੇਰਾ 28 ਰਾਜਾਂ ਵਿੱਚ notify ਕੀਤਾ ਜਾ ਚੁੱਕਿਆ ਹੈ । 21 ਰਾਜਾਂ ਵਿੱਚ ਤਾਂ ਟ੍ਰਿਬਿਊਨਲ ਵੀ ਕੰਮ ਕਰ ਰਿਹਾ ਹੈ। ਅੱਜ ਦੇਸ਼ ਭਰ ਵਿੱਚ ਕਰੀਬ 35 ਹਜ਼ਾਰ ਰੀਅਲ ਅਸਟੇਟ ਪ੍ਰੋਜੇਕਟਸ ਅਤੇ 27 ਹਜ਼ਾਰ ਰੀਅਲ ਅਸਟੇਜਟ ਏਜੰਟਸ ਇਸ ਨਾਲ ਰਜਿਸਟਰਡ ਹੋ ਚੁੱਕੇ ਹਨ ।

ਇਸ ਪ੍ਰੋਜੈਕਟ ਦੇ ਤਹਿਤ ਲੱਖਾਂ ਨਵੇਂ ਫਲੈਟਸ ਨਿਰਮਾਣ ਕੀਤੇ ਜਾ ਰਹੇ ਹਨ । ਇਸ ਗੱਲ ਤੋਂ ਬਹੁਤ ਵੱਡਾ ਲਾਭ ਕੀ ਹੋਵੇਗਾ। ਮੈਂ ਤੁਹਾਨੂੰ ਸਲਾਹ ਨਹੀਂ ਦੇ ਰਿਹਾ ਹਾਂ । ਲੇਕਿਨ ਅਗਰ ਤੁਸੀਂ ਮੈਨੂੰ ਆਪਣਾ ਦੋਸਤ ਦੱਸਦੇ ਹੋ , ਮੰਨਦੇ ਹੋ ਤਾਂ ਮੈਂ ਕੌੜੀ ਗੱਲ ਬੋਲਣਾ ਚਾਹੁੰਦਾ ਹਾਂ । ਬੋਲਾਂ ….. ਹੁਣ ਪ੍ਰਧਾਨ ਮੰਤਰੀ ਦੇ ਸਾਹਮਣੇ ਕੌਣ ਮਨ੍ਹਾ ਕਰੇਗਾ….. ਦੇਖੋ ਇਹ ਇੱਕ ਅਜਿਹਾ ਫੀਲਡ ਹੈ ਤੁਹਾਡਾ ਜੋ ਮਨੁੱਖ ਦੀ ਜੀਵਨ ਦੀ ਇੱਕ ਮਹੱਤਵਪੂਰਨ ਅਕਾਂਖਿਆ ਨਾਲ ਜੁੜਿਆ ਹੋਇਆ ਹੈ। ਯਾਨੀ ਘਰ ਬਣਾਉਣਾ ਜੀਵਨ ਦੇ ਅੰਤ ਕਾਲ ਤੱਕ ਉਸਦੇ ਮਨ ਵਿੱਚ ਰਹਿੰਦਾ ਹੈ । ਪਹਿਲਾਂ ਇਹ ਘਰ ਬਣੇ, ਫਿਰ ਇਹ ਹੈ ਤਾਂ ਵਧੀਆ ਬਣੇ , ਫਿਰ ਇਹ ਹੈ ਤਾਂ ਵਧੀਆ ਹੈ ਤਾਂ ਵੱਡਾ ਬਣੇ। ਫਿਰ ਹੈ ਇਹ ਤਾਂ ਵੱਡਾ ਬਣੇ ਇਹ ਇਸਦੇ ਨਾਲ ਇਹ ਇੱਕ ਅਜਿਹੀ ਵਿਵਸਥਾ ਹੈ ਜਿਸ ਦਾ ਕਿਤੇ ਅੰਤ ਹੀ ਨਹੀਂ ਹੈ । ਅਤੇ ਉਸਦੇ ਨਾਲ ਤੁਸੀਂ ਜੁੜੇ ਹੋਏ ਹੋ । ਇਹ ਤੁਹਾਨੂੰ ਅੰਦਾਜ਼ਾ ਹੈ ਕੀ ….

ਤੁਸੀਂ ਉਹ ਲੋਕ ਹੋ, ਉਸ ਖੇਤਰ ਵਿੱਚ ਹੋ ਜੋ ਸਭ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ ਅਤੇ ਸਿਰਫ਼ ਜੋ ਇਮਾਰਤ ਬਣਾਉਣ ਵਿੱਚ ਰਾਜ ਮਿਸਤਰੀ ਕੰਮ ਕਰਦਾ ਹੈ ਉਸ ਨੂੰ ਮੈਂ ਨਹੀਂ ਕਹਿ ਰਿਹਾ ਹਾਂ ਅਗਰ ਤੁਸੀਂ ਸੀਮੰਟ ਇਸਤੇਮਾਲ ਕਰਦੇ ਹੋ ਤਾਂ ਉੱਥੇ ਵੀ ਰੋਜ਼ਗਾਰ ਮਿਲਦਾ ਹੈ। ਤੁਸੀਂ ਸਟੀਲ ਦੀ ਵਰਤੋਂ ਕਰਦੇ ਹੋ ਤਾਂ ਉੱਥੇ ਵੀ ਰੋਜ਼ਗਾਰ ਮਿਲਦਾ ਹੈ। ਯਾਨੀ ਉੱਥੇ ਅਗਰ ਇੱਕ ਵਧੀਆ ਸੋਸਾਇਟੀ ਬਣ ਗਈ ਉੱਥੇ ਕੋਈ ਮਾਲੀ ਲਗਾ ਦਿੰਦੇ ਹੈ ਤਾਂ ਉਨ੍ਹਾਂ ਨੂੰ ਵੀ ਰੋਜ਼ਗਾਰ ਮਿਲ ਜਾਂਦਾ ਹੈ ਉੱਥੇ ‘ਤੇ ਅਖ਼ਬਾਰ ਦੇਣ ਵਾਲਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਰੋਜ਼ਗਾਰ ਮਿਲਦਾ ਹੈ । ਦੁੱਧ ਵੇਚਣ ਵਾਲਾ …. ਯਾਨੀ ਤੁਸੀਂ ਇੱਕ ਰੋਜ਼ਗਾਰ ਦੇ ਈਕੋ ਸਿਸਟਮ ਨੂੰ ਤੁਸੀਂ ਕੈਟੇਲਿਕ ਏਜੰਟ ਦਾ ਕੰਮ ਕਰਦੇ ਹੋ । ਇੰਨਾ ਸਾਰਾ ਕਰਨ ਵਾਲੇ ਲੋਕਾਂ ਲਈ ਤੁਸੀਂ ਮੈਨੂੰ ਦੱਸੋ ਜਿੰਨੀ ਇੱਜਤ ਹੋਣੀ ਚਾਹੀਦੀ ਹੈ , ਓਨੀ ਹੈ ਕੀ। ਕਿਉਂ ਚੁੱਪ ਹੋ ਗਏ ਭਾਈ ….. ਕਿਉਂ ਅਜਿਹਾ ਹੋਇਆ …. ਕੌਣ ਜ਼ਿੰਮੇਵਾਰ ਹੈ। ਮੈਂ ਅੱਜ ਵੀ ਮੰਨਦਾ ਹਾਂ ਦੋਸਤੋ ਅਤੇ ਤੁਹਾਡੀ ਭਾਗੀਦਾਰੀ ਅਜਿਹੇ – ਅਜਿਹੇ ਲੋਕਾਂ ਨਾਲ ਹੈ ਕਿ ਕੋਈ ਤੁਹਾਡੇ ‘ਤੇ ਹੱਥ ਪਾਉਂਦਾ ਨਹੀਂ ਹੈ , ਤੁਹਾਨੂੰ ਸੁਧਰਨ ਲਈ ਕਹਿੰਦਾ ਨਹੀਂ ਹੈ , ਅਤੇ ਇਨ੍ਹਾਂ ਲੋਕਾਂ ਨੇ ਤੁਹਾਨੂੰ ਬਰਬਾਦ ਕੀਤਾ ਹੈ।

ਮੈਂ ਮੰਨਦਾ ਹਾਂ ਤੁਹਾਡੀ ਇਹ ਜੋ ਕੋਸ਼ਿਸ਼ ਚਲ ਰਹੀ ਹੈ ਮੈਂ ਜਕਸਯ ਨੂੰ ਬਚਪਨ ਤੋਂ ਜਾਣਦਾ ਹਾਂ ਅਤੇ ਮੈਨੂੰ ਭਰੋਸਾ ਵੀ ਹੈ । ਤੁਸੀਂ ਇਹ ਜੋ ਕੋਸ਼ਿਸ਼ ਕਰ ਰਹੇ ਹੋ । ਮੈਨੂੰ ਸਭ ਤੋਂ ਵੱਡੀ ਉਮੀਦ ਕੀ ਹੈ ਤੁਹਾਡੇ ਤੋਂ ਮੈਂ ਪਹਿਲਾਂ ਗੁਜਰਾਤ ਜੋ ਡਾਇਮੰਡ ਇੰਡਸਟਰੀ ਹੈ ਉਥੋਂ ਦੇ ਲੋਕਾਂ ਨਾਲ ਬਹੁਤ ਗੱਲਾਂ ਕਰਦਾ ਸੀ ਤੱਦ ਮੈਂ ਰਾਜਨੀਤੀ ਵਿੱਚ ਨਹੀਂ ਸਾਂ। ਲੇਕਿਨ ਮੈਂ ਉਨ੍ਹਾਂ ਨੂੰ ਕਹਿੰਦਾ ਸੀ ਆਪਣੀ ਛੋਟੀ ਉਮਰ ਵਿੱਚ ਤੁਸੀਂ ਡਾਇਮੰਡ ਕਟਿੰਗ, ਪੌਲਿਸ਼ਿੰਗ ਲਈ ਆਏ , ਹੁਣ ਐਕਸਪੋਰਟਰ ਬਣ ਗਏ, ਕੰਪਨੀ ਦੇ ਮਾਲਕ ਬਣ ਗਏ, ਪੰਜ- ਪੰਜ, ਦਸ-ਦਸ ਹਜ਼ਾਰ ਕਰੋੜ ਦਾ ਤੁਹਾਡਾ ਐਕਸਪੋਰਟ ਹੁੰਦਾ ਹੈ , ਤੁਹਾਡਾ ਬਹੁਤ ਕਾਰੋਬਾਰ ਚਲ ਰਿਹਾ ਹੈ ਲੇਕਿਨ ਤੁਹਾਡੀ ਛਵੀ ਕਿਉਂ ਬਦਲਦੀ ਨਹੀਂ ਹੈ। ਇਹ ਮੈਂ ਉਨ੍ਹਾਂ ਨੂੰ ਲਗਾਤਾਰ ਪੁੱਛਦਾ ਸੀ ਮੈਂ ਅੱਜ ਤੋਂ 20- 25 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ ਹਾਂ ।

ਇਹ ਗੱਲ ਮੈਂ ਲਗਾਤਾਰ ਕਹਿੰਦੇ-ਕਹਿੰਦੇ ਅਤੇ ਤੁਸੀਂ ਦੇਖੋ 25 ਸਾਲ ਪਹਿਲਾਂ ਡਾਇਮੰਡ ਨਾਲ ਜੁੜੇ ਲੋਕਾਂ ਦੀ ਜੋ ਯਾਨੀ ਕੋਈ ਮਕਾਨ ਕਿਰਾਏ ‘ਤੇ ਨਹੀਂ ਦਿੰਦਾ ਸੀ ਮੈਂ ਦੱਸਾਂ … ਤੁਸੀਂ ਮੰਨੋਗੇ ਨਹੀਂ ਇਸ ਗੱਲ ਨੂੰ 25- 30 ਸਾਲ ਪਹਿਲਾਂ ਮਕਾਨ ਕਿਰਾਏ ‘ਤੇ ਦੇਣ ਤੋਂ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਉਹ …. ਅੱਜ ਕੋਈ ਵੀ ਫੰਕਸ਼ਨ ਹੋਵੇਗਾ ਤਾਂ ਮੰਚ ‘ਤੇ ਜੋ ਵਿਸ਼ੇਸ਼ ਮਹਿਮਾਨ ਹੋਣਗੇ, ਤਿੰਨ ਡਾਇਮੰਡ ਵਾਲੇ ਹੁੰਦੇ ਹਨ। ਇੱਜ਼ਤ ਕਿਵੇਂ ਬਣੀ, ਉਨ੍ਹਾਂ ਨੇ ਬਿਲਕੁਲ ਸਿਸਟਮੈਟਿਕ ਕੋਸ਼ਿਸ਼ ਕੀਤੀ, ਮੈਂ ਵੀ ਉਨ੍ਹਾਂ ਦੇ ਨਾਲ ਜੁੜਿਆ ਰਿਹਾ, ਮੈਂ ਮੰਨਦਾ ਹਾਂ ਤੁਹਾਡਾ ਖੇਤਰ ਅਜਿਹਾ ਹੈ, ਤੁਸੀਂ ਪੜ੍ਹੇ – ਲਿਖੇ ਹੋਵੇ ਜ਼ਰੂਰੀ ਨਹੀਂ ਹੈ , ਤੁਸੀਂ ਬਹੁਤ ਅਮੀਰ ਹੋਵੇ ਜਰੂਰੀ ਨਹੀਂ ਹੈ ,

ਤੁਸੀਂ ਇੱਕ ਅਜਿਹੀ ਨੌਜਵਾਨ ਪੀੜ੍ਹੀ ਹੋ ਅਤੇ ਮੈਂ ਇੱਕ ਮਿੱਤਰ ਦੇ ਰੂਪ ਵਿੱਚ ਗੱਲ ਕਰ ਰਿਹਾ ਹਾਂ । ਮੈਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਹੀਂ ਕਹਿ ਰਿਹਾ ਹਾਂ । ਤੁਹਾਡੀ priority ਹੋਣੀ ਚਾਹੀਦੀ ਹੈ ਇਸ ਖੇਤਰ ਦੀ ਪ੍ਰਤਿਸ਼ਠਾ, ਤੁਹਾਡੀ ਪ੍ਰਤਿਸ਼ਠਾ, ਇਹ ਬਹੁਤ ਮਾਅਨੇ ਰੱਖਦੀ ਹੈ ਦੋਸਤੋ , ਤੁਸੀਂ ਕੋਈ ਵੀ ਮਕਾਨ ਕਿਵੇਂ ਬਣਾਉਂਦੇ ਹੋ, ਹੋ ਸਕਦਾ ਹੈ ਤੁਹਾਡੀ ਪਹਿਚਾਣ ਹੋ ਜਾਵੇ … ਯਾਰ ਬਹੁਤ ਵਧੀਆ ਸਕੀਮ ਬਣਾਈ ਹੈ, ਡਿਜਾਈਨ ਬਹੁਤ ਵਧੀਆ ਸੀ, ਮਟੀਰੀਅਲ ਬਹੁਤ ਵਧੀਆ ਸੀ, ਦਿਸਦਾ ਬਹੁਤ ਵਧੀਆ ਸੀ, ਇਹ ਸਭ … ਅਗਰ ਤੁਸੀਂ ਇੱਕ ਵਾਰ credibility ਬਣ ਜਾਵੇ , ਤੁਸੀਂ ਦੇਖੀਓ ਕਿ ਅਸਮਾਨ ਤੁਹਾਡੇ ਸਾਹਮਣੇ ਝੁਕਣਾ ਸ਼ੁਰੂ ਕਰ ਦੇਵੇਗਾ ।

ਇੰਨਾ ਵੱਡਾ ਖੇਤਰ, ਇੰਨਾ ਮਹੱਤਵਪੂਰਨ ਖੇਤਰ ਉਸ ਦੀ ਇੱਕ ਸਮਾਜਕ ਪ੍ਰਤਿਸ਼ਠਾ , ਸਮਾਜਕ ਸਵੀਕ੍ਰਿਤੀ, ਕੋਈ ਵੀ ਵਿਅਕਤੀ ਜੀਵਨ ਵਿੱਚ ਇੰਨੀ ਮਿਹਨਤ ਕਰਕੇ ਬਚਾਉਂਦਾ ਹੈ। ਤਾਂ ਪਹਿਲਾਂ ਸੋਚਦਾ ਹੈ ਬੱਚਿਆਂ ਦੀ ਪੜ੍ਹਾਈ , ਬਾਅਦ ਵਿੱਚ ਸੋਚਦਾ ਹੈ ਬੱਚਿਆਂ ਦੇ ਵਿਆਹ ਹੋਣ ਲੇਕਿਨ ਉਸਦੇ ਨਾਲ- ਨਾਲ ਸੋਚਦਾ ਹੈ ਆਪਣਾ ਇੱਕ ਘਰ ਹੋ ਜਾਵੇ ਯਾਨੀ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਪਾ ਦਿੰਦਾ ਹੈ। ਅਤੇ ਉਸ ਵਿੱਚ ਜਦੋਂ ਧੋਖਾ ਹੁੰਦਾ ਹੈ, ਧੋਖਾ ਇੱਕ ਕਰਦਾ ਹੈ , ਮੁਸੀਬਤ ਸੌ ਨੂੰ ਝੱਲਣੀ ਪੈਂਦੀ ਹੈ । ਅਗਰ ਤੁਸੀਂ ਇਸ ਚੁਣੌਤੀ ਨੂੰ ਸਮਝ ਕੇ ਉਸਦਾ ਰਸਤਾ ਲੱਭੋਗੋ …. ਤੁਸੀਂ ਦੇਖੋ ਬਹੁਤ ਵੱਡਾ ਬਦਲਾਅ ਆਵੇਗਾ ।
ਸਾਥੀਓ, ਇਸੇ ਤਰ੍ਹਾਂ construction permit ਸਹਿਤ ਤਮਾਮ ਦੂਜੀ permission ਹੁਣ ਪਹਿਲਾਂ ਦੀ ਤੁਲਨਾ ਵਿੱਚ ਤੇਜ਼ੀ ਨਾਲ ਮਿਲ ਰਹੀਆ ਹਨ। ਜਿਸ ਦਾ ਨਤੀਜਾ ਇਹ ਹੋਇਆ ਹੈ। ease of doing business ਦੇ ranking ਵਿੱਚ ਦੇਸ਼ ਨੇ 67 ਰੈਂਕ ਦੀ ਛਲਾਂਗ ਬੀਤੇ ਸਾਢੇ ਚਾਰ ਸਾਲ ਵਿੱਚ ਲਗਾਈ ਹੈ।

ਦੁਨੀਆ ਲਈ ਹੈਰਾਨੀ ਹੈ ਇੰਨਾ ਵੱਡਾ ਦੇਸ਼, developing country ਇਹ ਇੰਨਾ ਵੱਡਾ jump ਲਗਾ ਸਕਦਾ ਹੈ ਮੈਨੂੰ world bank ਦੇ president ਨੇ ਇੱਕ ਦਿਨ ਫੋਨ ਕੀਤਾ । world bank ਦਾ president ਫੋਨ ਕਰੇ ਤਾਂ ਹੋ ਸਕਦਾ ਹੈ ਸਰਕਾਰੀ ਕੋਈ ਕੰਮ ਹੋਵੇਗਾ , ਉਨ੍ਹਾਂ ਨੇ ਫੋਨ ਮੈਨੂੰ ਇਸ ਗੱਲ ਲਈ ਕੀਤਾ ਕਿ ਮੈਂ ਕਲਪਨਾ ਨਹੀਂ ਕਰ ਸਕਦਾ ਹਾਂ developing country ਜੋ ਇੰਨਾ ਵਿਸ਼ਾਲ ਦੇਸ਼ ਨਿਰਧਾਰਤ ਟੀਚੇ ਵਿੱਚ ਇੰਨੀ ਤੇਜ਼ੀ ਨਾਲ ਅੱਗੇ ਵਧ ਸਕਦਾ ਹੈ। ਉਨ੍ਹਾਂ ਲਈ surprise ਸੀ । ਉਨ੍ਹਾਂ ਨੇ ਟੀਮ ਨੂੰ ਇੱਥੇ ਮੈਨੂੰ ਅਭਿਨੰਦਨ ਕਰਨ ਲਈ ਭੇਜਿਆ ਸੀ , world bank ਦੀ ਪੂਰੀ ਟੀਮ ਆਈ ਸੀ। ਇਨ੍ਹਾਂ ਚੀਜ਼ਾਂ ਦਾ ਲਾਭ ਅਗਰ ਤੁਸੀਂ ਨਹੀਂ ਲੈਂਦੇ ਹੋ, ਤਾਂ ਦੇਸ਼ ਦਾ ਬਹੁਤ ਨੁਕਸਾਨ ਹੋਵੇਗਾ । ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੌਕਾ ਛੱਡੀਏ ਨਾ ਜੀ ।

ਸਾਥੀਓ, ਜੀਐੱਸਟੀ ਦੇ ਲਾਗੂ ਹੋਣ ਦੇ ਬਾਅਦ ਮੱਧ ਵਰਗ ਦੇ ਘਰਾਂ ਲਈ ਤਾਂ ਟੈਕਸ 8 % ਅਤੇ ਦੂਜੇ ਘਰਾਂ ਲਈ 12 % ; commercial propert ਤੇ ਵੀ ਟੈਕਸ ਬਹੁਤ ਘੱਟ ਹੋਇਆ ਹੈ। ਇਸੇ ਤਰ੍ਹਾਂ construction material ਤੇ ਵੀ ਜੀਐੱਸਟੀ ਨੂੰ ਬਹੁਤ ਘੱਟ ਕੀਤਾ ਗਿਆ ਹੈ। ਪੇਂਟ, ਵਾਇਅਰ, ਇਲੈਕਟ੍ਰਿਕਲ ਫਿਟਿੰਗ ਨਾਲ ਜੁੜਿਆ ਸਮਾਨ , ਸੈਨੇਟਰੀ ਵੇਅਰ , ਪਲਾਈਵੁਡ , ਟਾਇਲ ਜਿਹੇ ਅਨੇਕ ਸਮਾਨ ‘ਤੇ ਜੀਐੱਸਟੀ ਨੂੰ 28 % ਤੋਂ ਘਟਾ ਕੇ 18 % ‘ਤੇ ਲਿਆਂਦਾ ਗਿਆ ਹੈ ; ਉੱਥੇ ਹੀ ਇੱਟਾਂ ‘ਤੇ ਜੀਐੱਸਟੀ 12 %ਤੋਂ ਘਟਾ ਕੇ 5% ਕੀਤਾ ਗਿਆ ਹੈ । ਨਹੀਂ ਵੱਜੇਗੀ ਤਾਲੀ , ਮੈਨੂੰ ਪਤਾ ਹੈ। ਮੈਂ ਸੁਣਾਉਣ ਨਹੀਂ ਆਇਆ ਹਾਂ , ਮੈਂ ਤੁਹਾਨੂੰ ਸਮਝਣ ਆਇਆ ਹਾਂ। ਅਤੇ ਮੈਨੂੰ ਇੰਨਾ ਕਾਫ਼ੀ ਹੈ ਕਿ ,ਕੀ ਚਲ ਰਿਹਾ ਹੈ ।

ਸਾਥੀਓ , ਅੱਜ ਸਾਰੇ ਮੱਧ ਵਰਗ ਲਈ ਠੀਕ ਕੀਮਤ ‘ਤੇ ਚੰਗੇ ਘਰ ਬਣਾ ਸਕਾਂਗੇ, ਇਸ ਲਈ ਇਨਕਮ ਟੈਕਸ ਵਿੱਚ ਵੀ ਛੋਟ ਦਿੱਤੀ ਗਈ ਹੈ । ਸਾਲ 2016 ਵਿੱਚ ਸੈਕਸ਼ਨ 80 ਆਈਬੀਏ ਜੋੜਿਆ ਗਿਆ ਸੀ, ਜਿਸਦੇ ਤਹਿਤ affordable housing project ਦੇ profit ਵਿੱਚ ਸਤ ਪ੍ਰਤੀਸ਼ਤ deduction ਦਾ ਪ੍ਰਾਵਦਾਨ ਕੀਤਾ ਗਿਆ । ਹੁਣ ਅਜਿਹੇ projects ਨੂੰ ਪੂਰਾ ਕਰਨ ਦੀ ਸਮਾਂ ਮਿਆਦ ਨੂੰ ਵੀ ਤਿੰਨ ਸਾਲ ਤੋਂ ਪੰਜ ਸਾਲ ਕੀਤਾ ਗਿਆ ਹੈ। ਇਸ ਸਾਲ affordable housing project ਦੇ approval ਲਈ ਟਾਈਮ ਪੀਰੀਅਡ ਨੂੰ 31 ਮਾਰਚ , 2019 ਦੀ ਬਜਾਏ ਇੱਕ ਸਾਲ ਯਾਨੀ 31 ਮਾਰਚ, 2020 ਤੱਕ ਕਰ ਦਿੱਤਾ ਗਿਆ ਹੈ । Unsold inventory ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ national rental income ‘ਤੇ ਹੁਣ ਦੋ ਸਾਲ ਤੱਕ ਟੈਕਸ ਨਹੀਂ ਲਿਆ ਜਾਵੇਗਾ । ਅਜਿਹੇ ਅਨੇਕ ਪ੍ਰਬੰਧ ਮੱਧ ਵਰਗ ਦੇ ਘਰਾਂ ਨੂੰ ਬਲ ਦੇਣ ਲਈ ਬੀਤੇ ਸਾਢੇ ਚਾਰ ਸਾਲ ਤੋਂ ਕੀਤੇ ਜਾ ਰਹੇ ਹਨ।

ਸਾਥੀਓ, ਰੀਅਲ ਅਸਟੇਟ ਅਤੇ housing sector ਲਈ ਧਨ ਦੀ ਕਮੀ ਨਾ ਹੋਵੇ , ਇਸ ਲਈ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋ ਸਾਲ ਪਹਿਲਾਂ ਹੀ real estate ਯਾਨੀ infrastructure investment trust ਨੂੰ debt market ਨੂੰ ਫੰਡ ਜੁਟਾਉਣ ਦੀ permission ਦਿੱਤੀ ਗਈ ਸੀ , ਅਜਿਹੇ ਟਰਸਟਾਂ ਨੂੰ 2017 ਤੋਂ ਹੀ dividend distribution tax ਤੋਂ ਛੋਟ ਦੇ ਦਿੱਤੀ ਗਈ ਹੈ । Housing finance ਕੰ‍‍ਪਨੀਆਂ ਨੂੰ ਵਿਦੇਸ਼ਾਂ ਤੋਂ ਫੰਡ ਲਿਆਉਣ ਵਿੱਚ ਅਸਾਨੀ ਹੋਵੇ , ਇਸ ਲਈ sectoral remittance ਨੂੰ ਵੀ ਪਿਛਲੇ ਸਾਲ ਹਟਾ ਦਿੱਤਾ ਗਿਆ ਹੈ ।

ਸਾਥੀਓ , ਇਹ ਤਮਾਮ ਪ੍ਰਯਾਸ ਮੱਧ ਵਰਗ ਦੇ ਘਰਾਂ ਨੂੰ , infrastructure ਨੂੰ ਗਤੀ ਦੇਣ ਲਈ ਤਾਂ ਕੀਤੀ ਹੀ ਜਾ ਰਹੀ ਹੈ , ਨਾਲ ਹੀ ਰੋਜ਼ਗਾਰ ਨਿਰਮਾਣ ਨੂੰ ਵੀ ਇਨ੍ਹਾਂ ‘ਤੇ ਬਲ ਮਿਲਿਆ ਹੈ। ਇਸ ਸੈਕਟਰ ਵਿੱਚ ਕਰੋੜਾਂ ਸਾਥੀ ਕੰਮ ਕਰ ਰਹੇ ਹਨ ਜੋ ਜ਼ਿਆਦਾਤਰ unorganized sector ਦਾ ਹਿੱਸਾ ਹਨ । ਘਰ ਦੇ ਨਿਰਮਾਣ ਵਿੱਚ ਜੁਟੇ ਇਨ੍ਹਾਂ ਪਰਿਵਾਰਾਂ ਲਈ ਸਰਕਾਰ ਇੱਕ ਬਹੁਤ ਵੱਡੀ ਯੋਜਨਾ, ਇਸ ਬਜਟ ਵਿੱਚ ਲਿਆਈ ਹੈ । ਹੁਣ 15 ਹਜ਼ਾਰ ਰੁਪਏ ਮਹੀਨਾ ਤੋਂ ਘੱਟ ਕਮਾਉਣ ਵਾਲੇ ਇਨ੍ਹਾਂ ਸਾਥੀਆਂ ਨੂੰ 60 ਸਾਲ ਦੇ ਬਾਅਦ 3000 ਰੁਪਏ ਤੱਕ ਦੀ ਪੈਨਸ਼ਨ ਤੈਅ ਹੈ । ਇਸ ਯੋਜਨਾ ਨਾਲ ਜੁੜਣ ਲਈ ਇਨ੍ਹਾਂ ਕਿਰਤੀ ਸਾਥੀਆਂ ਨੂੰ ਐਵਰੇਜ hundred rupees ਹਰ ਮਹੀਨੇ ਜਮ੍ਹਾਂ ਕਰਨੇ ਹੋਣਗੇ ਅਤੇ ਓਨੇ ਹੀ ਪੈਸੇ ਕੇਂਦਰ ਸਰਕਾਰ ਉਨ੍ਹਾਂ ਦੇ ਪੈਨਸ਼ਨ ਖਾਤੇ ਵਿੱਚ ਜਮ੍ਹਾ ਕਰੇਗੀ ।

ਸਾਥੀਓ , ਮੇਰੀ ਤੁਹਾਨੂੰ ਸਭ ਨੂੰ ਤਾਕੀਦ ਹੈ ਕਿ ਤੁਸੀਂ ਆਪਣੇ ਬਿਜ਼ਨਸ ਵਿੱਚ ਦੇਸ਼ ਦੇ ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੇ ਸਾਥੀਆਂ ਦਾ ਵੀ ਤੁਸੀਂ ਜ਼ਰੂਰ ਧਿਆਨ ਰੱਖੋ। ਤੁਸੀਂ ਇਨ੍ਹਾਂ ਨੂੰ ਇਸ ਪੈਨਸ਼ਨ ਯੋਜਨਾ ਨਾਲ ਜੋੜਨ ਲਈ ਆਪਣੀ ਵੱਲੋਂ ਵੀ ਯੋਗਦਾਨ ਦਿਓ। ਮੈਂ ਸਮਝਦਾ ਹਾਂ ਇਸੇ ਤਰ੍ਹਾਂ ਤੁਸੀਂ ਇਹ ਵੀ ਦੇਖੋਂਗੇ ਕਿ ਤੁਹਾਡੇ ਇਹ ਸਾਥੀ ਪ੍ਰਧਾਨ ਮੰਤਰੀ ਜੀਵਨ- ਜਯੰਤੀ ਬੀਮਾ ਯੋਜਨਾ ਅਤੇ ਸੁਰਦਸ਼ਾ ਬੀਮਾ ਯੋਜਨਾ ਨਾਲ ਜ਼ਰੂਰ ਜੁੜੇ ਹਨ। ਇਹ ਦੇਖਣਾ ਚਾਹੀਦਾ ਹੈ, 90 ਪੈਸਿਆਂ ਦਾ ਬੀਮਾ ਹੈ ਜੀ । ਕਦੇ- ਕਦੇ ਇੱਕ ਮਿੱਤਰ ਦੇ ਨਾਲ ਗੱਲ ਕਰਦੇ ਗੱਡੀ ਚਲਦੀ ਰੱਖਦੇ ਹੋ ਤਾਂ ਫਾਲਤੂ ਵਿੱਚ ਤੁਸੀਂ ਇੰਨੇ ਦਾ ਪੈਟਰੋਲ ਜਲਾ ਦਿੰਦੇ ਹੋ ।

ਅਗਰ ਤੁਸੀਂ ਆਪਣੇ ਸਾਥੀਆਂ ਦਾ ਇੰਨਾ ਜਿਹਾ ਕਰ ਲਵੋ ; ਉਸਦੇ ਜੀਵਨ ਵਿੱਚ ਕੋਈ ਸੰਕਟ ਆਵੇਗਾ ਤਾਂ ਦੋ-ਦੋ ਲੱਖ ਰੁਪਏ ਦੇ ਬੀਮੇ ਉਸਦੇ ਪਰਿਵਾਰ ਨੂੰ ਕਿੰਨੀ ਵੱਡੀ ਤਾਕਤ ਦੇ ਦਿੰਦੇ ਹਨ ਜੀ । ਹਜ਼ਾਰਾਂ ਕਰੋੜ ਰੁਪਏ ਅਜਿਹੇ ਪਰਿਵਾਰਾਂ ਨੂੰ ਪਹੁੰਚ ਚੁੱਕੇ ਹਨ , ਇਸ ਯੋਜਨਾ ਨਾਲ ; ਕਰੋੜਾ ਪਰਿਵਾਰ ਇਸ ਨਾਲ ਜੁੜੇ ਹਨ। ਤੁਸੀਂ ਦੇਖੋ , ਤੁਹਾਡੇ ਇੱਥੇ ਕੋਈ ਗ਼ਰੀਬ ਪਰਿਵਾਰ , ਉਸ ਨੂੰ ਇਸਦਾ ਗਿਆਨ ਹੈ ਕੀ। ਤੁਸੀਂ ਉਸ ਦਾ ਫਾਇਦਾ ਕਰਵਾਉ। ਸਰਕਾਰ ਦੇਣ ਲਈ ਤਿਆਰ ਹੈ। ਇਹ ਪ੍ਰਯਤਨ ਸਮਾਜਕ ਜ਼ਿੰਮੇਵਾਰੀਆਂ ਨੂੰ ਲੈ ਕੇ ਤੁਸੀਂ ਜੋ ਕੰਮ ਕਰ ਰਹੇ ਹੋ , ਉਨ੍ਹਾਂ ਨੂੰ ਹੋਰ ਨਵਾਂ ਵਿਸਤਾਰ ਦੇਣਗੇ ਜੀ। ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਗ਼ਰੀਬ ਬੱਚਿਆਂ ਦੀ ਸਿੱਖਿਆ ਅਤੇ skill development ਤੋਂ ਲੈ ਕੇ ਸਵੱਛ ਭਾਰਤ ਅਭਿਯਾਨ ਤੱਕ ਆਪਣਾ ਯੋਗਦਾਨ ਦੇ ਰਹੇ ਹੋ , ਮੈਂ ਇਸ ਲਈ ਤੁਹਾਨੂੰ ਦਿਲ ਤੋਂ ਬਹੁਤ ਵਧਾਈ ਦਿੰਦਾ ਹਾਂ।

ਸਾਥੀਓ ਤੁਹਾਡੇ ਜਿਹੇ next generation leaders ਹੀ ਨਿਊ ਇੰਡੀਆ ਨੂੰ ਸੇਫ ਕਰਨ ਵਾਲੇ ਹਨ। ਤੁਹਾਡੀ ਨਵੇਂ ਵਿਚਾਰ , ਤੁਹਾਡੇ ਸਮਰੱਥਾ ਦੇ ਬਲ ‘ਤੇ ਹੀ ਮੈਂ ਵੱਡੇ ਅਤੇ ਮੁਸ਼ਕਲ ਟੀਚੇ ਰੱਖ ਪਾਉਂਦਾ ਹਾਂ। ਇਹ ਤੁਹਾਡੀ ਮਜ਼ਬੂਤੀ ਦੇ ਕਾਰਨ ਮੈਂ ਕਰ ਪਾ ਰਿਹਾ ਹਾਂ । ਅਤੇ ਮੈਨੂੰ ਵਿਸ਼ਵਾਸ ਹੈ ਇਹ ਮਜ਼ਬੂਤੀ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਅੱਗੇ ਵੀ ਕੰਮ ਆਉਣ ਵਾਲੀ ਹੈ, ਇਹ ਮੇਰਾ ਵਿਸ਼ਵਾਸ ਹੈ। ਮੈਨੂੰ ਵਿਸ਼ਵਾਸ ਹੈ ਕਿ ਘਰਾਂ ਨੂੰ affordable ਕਿਵੇਂ ਬਣਾਇਆ ਜਾਵੇ , ਇਸ ਨੂੰ ਲੈ ਕੇ ਇਸ ਪ੍ਰੋਗਰਾਮ ਵਿੱਚ ਗੰਭੀਰ ਮੰਥਨ ਹੋਵੇਗਾ ਅਤੇ ਨਵੇਂ ideas ਸਾਹਮਣੇ ਆਉਣਗੇ। ਵਿਸ਼ੇਸ਼ ਤੌਰ ‘ਤੇ housing sector ਵਿੱਚ sustainable development ਅਤੇ innovative technology ਦੀ ਜ਼ਿਆਦਾ ਵਰਤੋ ਕਿਵੇਂ ਹੋਵੇ , ਇਸ ਦੇ ਬਾਰੇ ਚਰਚਾ ਜ਼ਰੂਰੀ ਹੈ ।

Green ਅਤੇ clean energy, energy efficiency , water conservation , construction material ਦਾ reuse ਅਤੇ ਅਪਾਰਟਮੈਂਟਸ ਵਿੱਚ ਆਧੁਨਿਕ waste management system ਨੂੰ ਦੇਣਾ ਵੀ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਨਾਲ ਹੀ, construction ਲਈ ਨਵੀਂ technology ਦਾ ਪ੍ਰੋਤਸਾਹਨ ਅਤੇ ਵਿਆਪਕ ਇਸਤੇਮਾਲ ਵੀ ਜ਼ਰੂਰੀ ਹੈ ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲਗਭਗ 12 ਲੱਖ ਘਰਾਂ ਦਾ ਨਿਰਮਾਣ ਨਵੀਂ technology ਦੇ ਰਾਹੀਂ ਕੀਤਾ ਜਾ ਰਿਹਾ ਹੈ। ਹਾਊਸਿੰਗ ਸੈਕਟਰ ਵਿੱਚ ਇਸ technology ਨੂੰ ਵਿਸਤਾਰ ਦੇਣ ਨਾਲ construction cost ਤਾ ਘੱਟ ਹੋਵੇਗੀ ਹੀ, ਘਰਾਂ ਦਾ ਨਿਰਮਾਣ ਵੀ ਤੇਜ਼ੀ ਨਾਲ ਹੋਵੇਗਾ। ਦੁਨੀਆ ਦੀ best housing technology ਦੀ ਪਹਿਚਾਣ ਕਰਨ ਲਈ global housing technology challenge ਨਾਲ ਜੁੜੀ conference ਵੀ ਅਗਲੇ ਮਹੀਨੇ ਇਹ ਦਿੱਲੀ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਤੁਸੀਂ ਸਾਰੇ ਇਸ challenge ਦਾ ਹਿੱਸਾ ਬਣ ਸਕਦੇ ਹੋ।

ਸਾਥੀਓ, ਤੁਹਾਡੇ ਕੋਲੋ ਦੇਸ਼ ਨੂੰ ਆਪਣੇ ਘਰ ਦਾ ਸੁਪਨਾ ਸੰਜੋਣ ਵਾਲੇ ਹਰ ਸਧਾਰਨ ਮਾਨਵੀ ਨੂੰ ਬਹੁਤ ਉਮੀਦ ਹੈ। ਤੁਸੀਂ ਇਸ ਉਮੀਦ ‘ਤੇ ਖਰੇ ਉਤਰੋਗੇ, ਇਸ ਵਿਸ਼ਵਾਸ ਦੇ ਨਾਲ ਮੈਂ ਅੱਜ ਤੁਹਾਨੂੰ ਬਹੁਤ ਕੁਝ ਦੱਸਦਾ ਰਿਹਾ ਹਾਂ, ਲੇਕਿਨ ਮੈਂ ਕੁਝ ਹੋਰ ਗੱਲਾਂ ਵੀ ਜੋੜਨਾ ਚਾਹੁੰਦਾ ਸੀ । ਮੈਂ ਹੁਣੇ ਪੁੱਛ ਰਿਹਾ ਸੀ ਜਕਸਯ ਨੂੰ ਕਿ ਤੁਹਾਡੇ ਇੱਥੇ ਇੰਨ੍ਹੇ ਸਾਰੇ ਨੌਜਵਾਨ ਹਨ , ਕੋਈ competition ਆਦਿ ਹੁੰਦਾ ਹੈ ਕੀ? ਤਾਂ ਉਨ੍ਹਾਂ ਨੇ ਕਿਹਾ, ਨਹੀਂ, ਅਜੇ ਤਾਂ ਅਸੀਂ ਸੋਚਿਆ ਨਹੀਂ ਹੈ। ਮੈਂ ਤੁਹਾਨੂੰ ਇੱਕ ਵਿਚਾਰ ਦਿੰਦਾ ਹਾਂ – ਕੀ CREDAI ਸੰਸਥਾ construction ਦੀ ਦੁਨੀਆ ਵਿੱਚ ਜੋ technology ਵਿੱਚ innovation ਕਰੋ, ਅਜਿਹੀ innovation ਕਰਨ ਵਾਲੇ ਕੁਝ startups ਹੋਣ , ਜਿੱਥੇ ਤੁਹਾਡੇ ਇੱਥੇ ਜੋ ਕੰਮ ਕਰਨ ਵਾਲੇ ਲੋਕ ਹਨ

ਉਨ੍ਹਾਂ ਨੇ ਆਪਣੇ ਤਰੀਕੇ ਨਾਲ ਕੁਝ ਨਵਾਂ ਕੀਤਾ ਹੋਵੇ , ਕੋਈ climate ਦੇ ਸੰਦਰਭ ਵਿੱਚ ਆਪਣੀ construction ਦੀ ਦੁਨੀਆ ਨੂੰ ਅੱਗੇ ਵਧਾਉਂਦਾ ਹੋਵੇ, ਕੁੱਝ ਜੋ pro- environment ਹੋਵੇ। ਤੁਹਾਡੇ ਇੱਥੇ ਅਜਿਹੇ ਲੋਕ ਹੋਣ ਜੋ waste ਵਿੱਚੋਂ best ਬਣਾਉਣ ਦੀ ਤਕਨੀਕ ਨੂੰ ਪ੍ਰਯੋਗ ਕਰਦੇ ਹੋਣ ਅਤੇ ਐਸੇ-ਐਸੇ waste ਦੀ ਵਰਤੋਂ ਕਰਕੇ construction ਦੇ ਕੰਮ ਵਿੱਚ ਲਿਆਉਂਦੇ ਹੋਣ । Waste ਵਿੱਚੋਂ wealth create ਕਰਦੇ ਹੋਣ । ਅਜਿਹੇ ਤਰੀਕਾ ਜੋ ਤੁਹਾਡੇ ਹੀ ਖੇਤਰ ਨਾਲ ਜੁੜੇ ਹੋਏ ਹੋਣ, ਇਨ੍ਹਾਂ ਨੂੰ ਜੋੜਨ ਦੀ, innovations ਦੀ, new practices ਦਾ competition ਕਰਕੇ , ਇਸ ਤਰ੍ਹਾਂ ਜਦੋਂ ਤੁਹਾਡੇ event ਹੋਣ , ਉਸ ਵਿੱਚ ਇੱਕ ਜਿਊਰੀ ਬਣਾ ਕੇ ਅਜਿਹੇ ਲੋਕਾਂ ਨੂੰ ਪੁਰਸਕਾਰ ਦੇਣ ਦੀ ਕਲਪਨਾ ਸੋਚਣੀ ਚਾਹੀਦੀ ਹੈ ।

ਦੂਜਾ ਇੱਕ ਕੰਮ – ਹੋਰ ਮੈਂ ਮੰਨਦਾ ਹਾਂ ਸ਼ਾਇਦ ਤੁਹਾਨੂੰ ਵਧੀਆ ਲੱਗੇਗਾ , ਕਿਉਂਕਿ ਤੁਹਾਡੇ ਇੱਥੇ ਵੀ ਜ਼ਰੂਰ women organization ਹੈ, ਲੇਕਿਨ ਉਹ ਸ਼ਾਇਦ actually ਇਸ ਫੀਲਡ ਵਿੱਚ ਕੰਮ ਕਰਨ ਵਾਲੀਆਂ women ਹਨ , ਉਨ੍ਹਾਂ ਦਾ organization ਹੈ , ਲੇਕਿਨ ਜ਼ਿਆਦਾਤਰ ਅਜਿਹੇ organization ਹੋਣ ਤਾਂ ਉਨ੍ਹਾਂ ਦੀਆਂ ਪਤਨੀਆਂ ਜਾਂ ਪਰਿਵਾਰ ਦੇ ਲੋਕ ਕੁਝ ਸੰਗਠਨਾਂ ਵਿੱਚ ਹੁੰਦੇ ਹਨ । ਹੋ ਸਕੇ ਤਾਂ ਅਜਿਹਾ ਇੱਕ ਹੋਰ ਸੰਗਠਨ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਤੁਹਾਡੇ ਪਰਿਵਾਰ ਦੀਆਂ ਔਰਤਾਂ ਹੋਣ , ਜੋ ਬਿਜ਼ਨਸ ਵਿੱਚ ਨਹੀਂ ਹਨ , ਲੇਕਿਨ ਆਪਣੇ ਘਰ ਕੰਮ ਕਰਦੀਆਂ ਹਨ, ਘਰ ਸੰਭਾਲਦੀਆਂ ਹਨ। ਮੈਂ ਇੱਕ ਪ੍ਰਯੋਗ ਕੀਤਾ ਸੀ, ਜਦੋਂ ਮੈਂ ਗੁਜਰਾਤ ਵਿੱਚ ਸਾਂ, ਮੁੱਖ ਮੰਤਰੀ ਸਾਂ ।

ਅਸੀਂ ਝੁੱਗੀਆਂ–ਝੌਂਪੜੀਆਂ ਦੀ ਜਗ੍ਹਾ ‘ਤੇ ਫਲੈਟ ਬਣਾਏ , ਬਹੁਤ ਵੱਡੀ ਮਾਤਰਾ ਵਿੱਚ ਕੰਮ ਕੀਤਾ ਸੀ । ਲੇਕਿਨ ਮੈਂ ਅਨੁਭਵ ਕਰ ਰਿਹਾ ਸੀ , ਸਾਇਕਲੋਜੀਕਲ , ਤੁਸੀਂ ਬਹੁਤ ਪਹਿਲਾਂ ਇੱਕ ਮੂਵੀ ਦੇਖੀ ਹੋਵੇਗੀ, ਮੈਂ ਦੇਖੀ ਸੀ – ਮੈਨੂੰ ਨਾਮ ਯਾਦ ਨਹੀਂ ਰਿਹਾ – ਲੇਕਿਨ ਤੁਹਾਨੂੰ ਯਾਦ ਆ ਜਾਵੇਗਾ । ਕਮਲ ਹਸਨ ਉਸ ਵਿੱਚ ਕਲਾਕਾਰ ਸਨ ਅਤੇ ਉਹ ਕਿਧਰੇ ਝੋਪੜੀ ਵਿੱਚ ਰਹਿੰਦੇ ਸਨ , ਪਾਸ ਹੀ ਰੇਲ ਗੱਡੀ ਜਾਂਦੀ ਸੀ ਤਾਂ ਉਨ੍ਹਾਂ ਨੂੰ ਉਹ ਗੱਡੀ ਦੀ ਅਵਾਜ਼ ਨਾਲ ਨੀਂਦ ਆਉਂਦੀ ਸੀ । ਹੁਣ ਉਨ੍ਹਾਂ ਦਾ ਘਰ ਬਦਲ ਗਿਆ ਤਾਂ ਉਨ੍ਹਾਂ ਨੂੰ ਹੁਣ ਗੱਡੀ ਦੀ ਅਵਾਜ਼ ਬੰਦ ਹੋ ਗਈ ਤਾਂ ਨੀਂਦ ਨਹੀਂ ਆ ਰਹੀ ਸੀ। ਤਾਂ ਉਨ੍ਹਾਂ ਨੇ ਟੇਪ ਕੀਤੀ ਗੱਡੀ ਦੀ ਅਵਾਜ਼ ਅਤੇ ਰਾਤ ਨੂੰ ਟੇਪ ਚਲਾ ਕੇ ਉਹ ਸੌਂਦੇ ਸਨ ਤਾਂ ਗੱਡੀ ਦੀ ਅਵਾਜ਼ ਨਾਲ ਨੀਂਦ ਆਉਂਦੀ ਸੀ।

ਕਹਿਣ ਦਾ ਮਤਲਬ ਹੈ ਕਿ ਜੋ ਗ਼ਰੀਬੀ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ , ਉਹ ਜਦੋਂ ਨਵੇਂ ਮਕਾਨ ਵਿੱਚ ਜਾਂਦਾ ਹੈ ਤਾਂ ਉਹ ਆਪਣੇ – ਆਪ ਨੂੰ ਅਡਜਸਟ ਨਹੀਂ ਕਰ ਸਕਦਾ ਹੈ । ਅਗਰ ਉਸ ਨੂੰ ਉਚਿਤ ਸਮੇਂ guidance ਮਿਲ ਜਾਵੇ , ਉਸ ਦੀ ਟ੍ਰੇਨਿੰਗ ਹੋ ਜਾਵੇ ਤਾਂ ਉਸਦਾ ਜੀਵਨ ਬਦਲ ਜਾਵੇਗਾ; ਦੀਵਾਰਾਂ ਬਦਲਣ ਨਾਲ ਜੀਵਨ ਨਹੀਂ ਬਦਲਦਾ । ਉਸਦੇ ਲਈ ਮੈਂ ਇੱਕ ਐੱਨਜੀਓ ਨਾਲ ਗੱਲ ਕੀਤੀ ਅਤੇ ਕੀਤਾ ਕੀ – ਇਹ ਜੋ ਗ਼ਰੀਬ ਪਰਿਵਾਰ ਦੇ ਲੋਕਾਂ ਨੂੰ ਜੋ ਪੱਕੇ ਘਰ ਮਿਲਣ ਤਾਂ ਮੈਂ ਉਨ੍ਹਾਂ ਦੇ ਪਰਿਵਾਰਾਂ ਦੀ ਟ੍ਰੇਨਿੰਗ ਸ਼ੁਰੂ ਕਰਵਾਈ – ਟਾਇਲੇਟ ਦੀ ਵਰਤੋ ਕਿਵੇਂ ਕਰੀਏ , ਉਨ੍ਹਾਂ ਨੂੰ ਪਤਾ ਨਹੀਂ ਸੀ , ਉਹ ਸੋਚਦੇ ਸਨ ਇਹ ਹੈ ਕੀ – ਪਹਿਲਾਂ ਤਾਂ ਉੱਥੋ ਹੀ ਪੁੱਛਦੇ ਸਨ ਕਿਉਂਕਿ ਦੇਖੀ ਨਹੀਂ ਸੀ। ਅਤੇ ਮੈਂ ਦੱਸਾਂ – ਸਾਡੇ ਦੇਸ਼ ਵਿੱਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਸਾਨੂੰ ਸੁਣਦੇ ਵੀ ਅਸਚਰਜ ਹੁੰਦਾ ਹੈ ਕਿਉਂਕਿ ਅਸੀਂ ਉਸ ਜ਼ਿੰਦਗੀ ਨੂੰ ਜੀਵਿਆ ਨਹੀਂ ਹੈ ਜੀ , ਸਾਨੂੰ ਪਤਾ ਨਹੀਂ ਹੈ ।

ਤਾਂ ਉਨ੍ਹਾਂ ਨੂੰ ਸਿਖਾਇਆ ਗਿਆ , ਇਹ ਟਾਇਲਟ ਹੁੰਦਾ ਹੈ, ਇਸ ਦਾ ਉਪਯੋਗ ਕਰਦੇ ਹਨ । ਨਲ ਨੂੰ ਇਸ ਤਰ੍ਹਾਂ ਕਰਨਾ , ਬੰਦ ਕਰਨਾ ,ਢਿੰਗਨਾ ਕਰਨਾ ; ਖਿੜਕੀ ਹੈ – ਇੱਕ ਤਾਂ ਸ਼ੀਸ਼ੇ ਵਾਲੀ ਖਿੜਕੀ ਹੈ ਤਾਂ ਕੀ ਕਰੋਗੇ। ਪੁਰਾਣੀ ਸਾੜ੍ਹੀ ਹੈ – ਚਲੋ ਪਰਦਾ ਬਣਾ ਦਿੰਦੇ ਹਾਂ। ਤੁਹਾਡੇ ਘਰ ਵਿੱਚ ਕੋਈ ਆਵੇਗਾ ਤਾਂ ਪੈਰ ਪੂੰਝਕੇ ਆਉਣਾ ਚਾਹੀਦਾ ਹੈ – ਅੱਛਾ ਚਲੋ ਘਰ ਵਿੱਚ ਕੋਈ ਪੁਰਾਣੀ ਥੈਲੀ – ਵੈਲੀ ਹੈ ਤਾਂ ਉਸ ਵਿੱਚੋਂ ਆਪਣਾ ਕੁਝ ਬਣਾ ਦਿੰਦੇ ਹਾਂ। ਅਜਿਹੀਆਂ ਚੀਜ਼ਾਂ ਦੀ ਇੱਕ ਐੱਨਜੀਓ ਦੇ ਰਾਹੀਂ ਮੈਂ ਟ੍ਰੇਨਿੰਗ ਸ਼ੁਰੂ ਕੀਤੀ । ਤਿੰਨ ਹਫ਼ਤੇ ਉਹ ਲਗਾਉਂਦੇ ਸਨ , ਉਨ੍ਹਾਂ ਦਾ confidence ਇੰਨਾ ਬਦਲ ਗਿਆ ਕਿ ਫਿਰ ਉਹ ਪੈਸੇ ਬਚਾਉਣ ਲੱਗੇ , ਫਿਰ ਇੱਕ ਅੱਧੀ ਪਲਾਸਟਿਕ ਦੀ ਚੇਅਰ ਲੈ ਆਏ , ਫਿਰ ਇੱਕ ਦਰੀ ਲੈ ਆਏ , ਪਰਦਾ ਠੀਕ ਕਰਨ ; ਉਨ੍ਹਾਂ ਨੂੰ ਜੀਵਨ ਜੀਉਣ ਦਾ ਆਨੰਦ ਆਉਣ ਲਗਿਆ । ਫਿਰ ਉਨ੍ਹਾਂ ਦਾ ਮਨ ਕਰ ਗਿਆ ਰੇਡੀਓ ਲਿਆਵਾਂਗੇ , ਟੀਵੀ ਲਿਆਵਾਂਗੇ ।

ਅਗਰ ਤੁਸੀਂ ਮਕਾਨ ਬਣਾਉਣ ਦੀ ਯੋਜਨਾ ਦੇ ਨਾਲ-ਨਾਲ ਆਪਣੇ ਹੀ ਪਰਿਵਾਰਜਨਾਂ ਦਾ ਕੋਈ ਐੱਨਜੀਓ ਬਣਾਕੇ, ਇਹ ਬਾਅਦ ਵਿੱਚ ਜੀਣਾ ਕਿਵੇਂ- ਜੀਣਾ ਕਿੱਥੇ ਹੋ ਗਿਆ, ਹੁਣ ਜੀਣਾ ਕਿਵੇਂ , ਇਹ ਇੱਕ ਤੁਸੀਂ ਅਗਰ one step ਅੱਗੇ ਚਲੇ ਜਾਓ , ਉਨ੍ਹਾਂ ਪਰਿਵਾਰਾਂ ਦੀ ਟ੍ਰੇਨਿੰਗ ਕਰੋ, ਜੀਣਾ ਸਿਖਾਓ ਉਨ੍ਹਾਂ ਨੂੰ – ਤੁਸੀਂ ਦੇਖੋ, ਤੁਹਾਨੂੰ ਇਸ ਮਕਾਨ ਬਣਾਉਣ ਤੋਂ ਜ਼ਿਆਦਾ ਉਸਦੀ ਬਦਲੀ ਹੋਈ ਜ਼ਿੰਦਗੀ ਤੁਹਾਡੇ ਜੀਵਨ ਨੂੰ ਸਭ ਤੋਂ ਜ਼ਿਆਦਾ ਤਸੱਲੀ ਦੇਵੇਗੀ , ਸਭ ਤੋਂ ਜ਼ਿਆਦਾ ਖੁਸ਼ੀ ਦੇਵੇਗੀ।

ਅਜਿਹੀਆਂ ਕੁਝ innovative ਚੀਜ਼ਾਂ ਤੁਸੀਂ ਕਰੋਗੇ ਅਤੇ ਤੁਸੀਂ ਜਵਾਨ ਹੋ , ਚੀਜ਼ਾਂ ਨੂੰ ਰਿਸੀਵ ਕਰਨ ਦੀ ਤੁਹਾਡੀ ਤਾਕਤ ਜ਼ਿਆਦਾ ਹੁੰਦੀ ਹੈ ਅਤੇ ਮੇਰਾ ਦਿਮਾਗ ਬਹੁਤ ਜਵਾਨ ਹੈ। ਮੈਂ ਬਹੁਤ ਤੇਜ਼ੀ ਨਾਲ ਦੌੜਨ ਵਾਲਾ ਅਤੇ ਕਰਨ ਵਾਲਾ ਇਨਸਾਨ ਹਾਂ ਅਤੇ ਇਸ ਲਈ ਮੇਰਾ- ਤੁਹਾਡਾ matching ਬਹੁਤ ਜਲਦੀ ਹੋ ਜਾਂਦਾ ਹੈ ; ਮੈਨੂੰ ਕੁਝ ਦੂਰੀ ਮਹਿਸੂਸ ਨਹੀਂ ਹੁੰਦੀ ਹੈ । ਨਹੀਂ ਮੈਨੂੰ ਪਦ ਦੀ ਦੂਰੀ ਹੁੰਦੀ ਹੈ , ਨਾ ਹੀ ਉਮਰ ਦੀ ਦੂਰੀ ਹੁੰਦੀ ਹੈ , ਨਾ ਹੀ ਮੇਰੇ background ਦੀ ਦੂਰੀ ਹੁੰਦੀ ਹੈ । ਦਿਲ ਵਿੱਚ ਇੱਕ ਹੀ ਅੱਗ ਹੁੰਦੀ ਹੈ – ਤੁਹਾਨੂੰ ਮਿਲਾ , ਤੁਹਾਡੇ ਨਾਲ ਗੱਲ ਕਰਾਂ , ਤੁਹਾਡੇ ਲਈ ਸੋਚੋ , ਤੁਹਾਡੇ ਨਾਲ ਕੰਮ ਕਰਾਂ , ਮਿਲਕੇ ਦੇਸ਼ ਲਈ ਕੰਮ ਕਰਾਂ ।

ਇਸੇ ਇੱਕ ਭਾਵਨਾ ਦੇ ਨਾਲ ਮੈਂ ਫਿਰ ਇੱਕ ਵਾਰੀ ਤੁਹਾਡਾ ਸਭ ਦਾ ਬਹੁਤ-ਬੁਹਤ ਧੰਨਵਾਦ ਕਰਦਾ ਹਾਂ ਅਤੇ ਜਿਸ ਕਲਾਕਾਰ ਨੇ ਮੇਰੇ ਤੋਂ ਵੀ ਜ਼ਿਆਦਾ ਮੈਨੂੰ ਸੁੰਦਰ ਬਣਾ ਕੇ ਚਿੱਤਰ ਬਣਾਇਆ ਹੈ, ਉਸ ਕਲਾਕਾਰ ਨੂੰ ਬਹੁਤ-ਬੁਹਤ ਵਧਾਈ। ਮੈਂਨ ਜਕਸਯ ਨੂੰ ਕਿਹਾ ਹੈ ਕਿ ਉਸ ਦਾ ਮੈਨੂੰ address ਦੇਣਾ , ਮੈਂ ਜ਼ਰੂਰ ਉਸ ਸਾਥੀ ਨੂੰ ਚਿੱਠੀ ਲਿਖਾਂਗਾ, ਜਿਸ ਨੇ ਇਸ ਪ੍ਰਕਾਰ ਨਾਲ ਆਪਣਾ ਕੰਮ ਕੀਤਾ ।

ਮੈਂ ਫਿਰ ਇੱਕ ਵਾਰ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਜੋ ਗੱਲਾਂ ਦੱਸੀਆਂ ਹਨ, ਦੇਸ਼ ਦੇ ਸੰਦਰਭ ਵਿੱਚ ਦੱਸੀਆਂ ਹਨ- ਤੁਹਾਨੂੰ ਚੰਗੀਆਂ ਲੱਗਣ ਲੈ ਜਾਣਾ, ਬੁਰੀਆਂ ਲੱਗਣ ਮੇਰੇ ਲਈ ਛੱਡ ਜਾਣਾ। ਮੈਂ ਠੀਕ ਤਰ੍ਹਾਂ ਨਾਲ ਉਸ ਨੂੰ ਠੀਕ ਠਾਕ ਕਰਾਂਗਾ, ਫਿਰ ਪਰੋਸਣ ਲਈ ਆਵਾਂਗੇ।

ਬਹੁਤ-ਬਹੁਤ ਧੰਨਵਾਦ।

*****

ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ ਬਾਲਮੀਕੀ ਮਹਤੋ/ਮਮਤਾ ਸਾਹਨੀ/ਨਿਰਮਲ ਸ਼ਰਮਾ