Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਐੱਚਸੀਐੱਲ-ਫੌਕਸਕੌਨ ਸੈਮੀਕੰਡਕਟਰ ਪਲਾਂਟ ਦੀ ਸਥਾਪਨਾ ਮੌਕੇ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਐੱਚਸੀਐੱਲ-ਫੌਕਸਕੌਨ ਸੈਮੀਕੰਡਕਟਰ ਪਲਾਂਟ ਦੀ ਸਥਾਪਨਾ ਮੌਕੇ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿੱਚ ਐਚਸੀਐਲ-ਫੌਕਸਕੌਨ ਸੈਮੀਕੰਡਕਟਰ ਪਲਾਂਟ ਦੀ ਸਥਾਪਨਾ ਦੌਰਾਨ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ । 

ਪ੍ਰਧਾਨ ਮੰਤਰੀ ਮੋਦੀ ਨੇ ਐੱਕਸ ‘ਤੇ ਕੀਤੀਆਂ ਗਈਆਂ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;

“ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉੱਤਰ ਪ੍ਰਦੇਸ਼ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਦਾ ਇੱਕ ਵੱਡਾ ਸੈਂਟਰ ਬਣਨ ਜਾ ਰਿਹਾ ਹੈ । ਐਚਸੀਐਲ ਅਤੇ ਫੌਕਸਕੌਨ ਦੀ ਨਵੀਂ ਫੈਕਟਰੀ ਤਕਨਾਲੋਜੀ ਪਾਵਰਹਾਊਸ ਵਜੋਂ ਉੱਤਰ ਪ੍ਰਦੇਸ਼ ਦੀ ਨਵੀਂ ਪਛਾਣ ਨੂੰ ਹੋਰ ਮਜ਼ਬੂਤ ​​ਕਰੇਗੀ।”

“ਇਹ ਦਹਾਕਾ ਭਾਰਤ ਦਾ (ਟੈੱਕਏਡ) ਤਕਨੀਕੀ ਦਹਾਕਾ ਹੈ। ਹਰੀ ਊਰਜਾ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਇਸ ਦਹਾਕੇ ਵਿੱਚ ਭਾਰਤ ਤਕਨਾਲੋਜੀ ਦੇ ਖੇਤਰ ਵਿੱਚ ਜੋ ਕੁਝ ਕਰ ਰਿਹਾ ਹੈ, ਉਹ 21ਵੀਂ ਸਦੀ ਦੀ ਸਾਡੀ ਤਾਕਤ ਦਾ ਅਧਾਰ ਬਣੇਗਾ।”

“ਪਿਛਲੇ 11 ਸਾਲਾਂ ਵਿੱਚ ਭਾਰਤ ਨੇ ਵਾਰ-ਵਾਰ ਦਿਖਾਇਆ ਹੈ ਕਿ ਅਸੀਂ ਜੋ ਵੀ ਆਪਣੇ ਮਨ ਵਿੱਚ

ਧਾਰ ਲੈਂਦੇ ਹਾਂ, ਉਸ ਨੂੰ ਹਾਸਲ ਕਰ ਕੇ ਹੀ ਰਹਿੰਦੇ ਹਾਂ । ਇਲੈਕਟ੍ਰੋਨਿਕਸ ਨਿਰਮਾਣ ਵਿੱਚ ਵੀ ਇਸ ਦਾ ਇੱਕ ਉਦਾਹਰਣ ਨਹੀਂ, ਸਗੋਂ ਕਈ ਉਦਾਹਰਣ ਹਨ …”

 

**********

 

ਐੱਮਜੇਪੀਐੱਸ/ਐੱਸਟੀ