Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੇਵਾ ਸੰਕਲਪ ਪ੍ਰਸਤਾਵ


ਅੱਜ ਯੁਗਾਬਦ 5127

ਵਿਕਰਮ ਸੰਵਤ 2082

ਸ਼ਾਕਾ ਸੰਵਤ 1947

ਫਾਲਗੁਨ ਮਹੀਨਾ,

 ਸ਼ੁਕਲ ਪਕਸ਼….

ਅਸ਼ਟਮੀ ਦੇ ਦਿਨ….

24 ਫਰਵਰੀ , 2026 ਨੂੰ,

 

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰਧਾਨਗੀ ਵਿੱਚ, ਨਵੇਂ ਪ੍ਰਧਾਨ ਮੰਤਰੀ ਦਫ਼ਤਰ ‘ਸੇਵਾ ਤੀਰਥ’ ਵਿੱਚ ਕੇਂਦਰੀ ਕੈਬਨਿਟ ਦੀ ਇਤਿਹਾਸਿਕ ਪਹਿਲੀ ਮੀਟਿੰਗ ਆਯੋਜਿਤ ਹੋ ਰਹੀ ਹੈ।

ਇਹ ਮੀਟਿੰਗ ਅਤੇ ਇਹ ਭਵਨ ਨਵੇਂ ਭਾਰਤ ਦੇ ਨਵੇਂ ਨਿਰਮਾਣ ਦਾ ਇੱਕ ਪ੍ਰਤੱਖ ਪ੍ਰਗਟਾਵਾ ਹੈ। ਇਸ ਦੀ ਸ਼ੁਰੂਆਤ ਦੇ ਨਾਲ ਹੀ ਅਸੀਂ ਉਸ ਭਵਿੱਖ ਦਾ ਸੁਆਗਤ ਕਰ ਰਹੇ ਹਾਂ, ਜਿਸ ਦੇ ਨਿਰਮਾਣ ਵਿੱਚ ਸਦੀਆਂ ਦੀ ਮਿਹਨਤ ਲਗੀ ਹੈ। ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਸਾਊਥ ਬਲੌਕ ਵਿੱਚ ਇੰਨੇ ਦਹਾਕਿਆਂ ਤੱਕ ਸਰਕਾਰਾਂ ਨੇ ਵਿਰਾਸਤ ਨੂੰ ਸੰਭਾਲਿਆ ਅਤੇ ਭਵਿੱਖ ਦੇ ਸੁਪਨੇ ਦੇਖੇ। ਅਸੀਂ ਇੱਕ ਅਜਿਹੇ ਭਾਰਤ ਦੇ ਸੁਪਨੇ ਦੇਖੇ, ਜਿਸ ਦੀ ਸੋਚ ਸਵਦੇਸ਼ੀ ਹੋਵੇ, ਸਰੂਪ ਆਧੁਨਿਕ ਹੋਵੇ ਅਤੇ ਸਮਰੱਥਾ ਬੇਅੰਤ ਹੋਵੇ। ਅੱਜ ਇਹ ਸੇਵਾ ਤੀਰਥ ਉਸ ਕਲਪਨਾ ਦਾ ਊਹ ਮੂਰਤੀਮਾਨ ਅਵਤਾਰ ਹੈ ਜੋ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਦੇ ਮਾਣ ਨੂੰ ਵਧਾਏਗਾ।

ਅੱਜ ਇਸ ਅਵਸਰ ‘ਤੇ ਇਸ ਸਥਾਨ ਦੇ ਇਤਿਹਾਸ ਨੂੰ ਵੀ ਯਾਦ ਕਰ ਰਹੇ ਹਾਂ। ‘ਸੇਵਾ ਤੀਰਥ’ ਉਨ੍ਹਾਂ ਅਸਥਾਈ ਬੈਰਕਾਂ ਦੇ ਸਥਾਨ ‘ਤੇ ਬਣਿਆ ਹੈ, ਜੋ ਬ੍ਰਿਟਿਸ਼ ਕਾਲ ਦੇ ਸਨ। ਉਸ ਸਥਾਨ ‘ਤੇ ਰਾਸ਼ਟਰ ਸੰਚਾਲਨ ਦੇ ਸਰਗਰਮ ਸੰਸਥਾਨ ਦਾ ਨਿਰਮਾਣ ਨਵੇਂ ਭਾਰਤ ਦੇ ਕਾਇਆਕਲਪ ਦਾ ਵੀ ਪ੍ਰਤੀਕ ਹੈ।

ਗੁਲਾਮੀ ਦੇ ਕਾਲਖੰਡ ਤੋਂ ਪਹਿਲਾਂ ਭਾਰਤ ਦੀ ਪਛਾਣ ਇੱਕ ਅਜਿਹੇ ਰਾਸ਼ਟਰ ਦੇ ਰੂਪ ਵਿੱਚ ਹੁੰਦੀ ਹੈ ਜੋ ਇੱਕ ਪਾਸੇ ਆਪਣੀ ਭੌਤਿਕ ਸ਼ਾਨ ਲਈ ਵੀ ਜਾਣੀ ਜਾਂਦੀ ਸੀ, ਅਤੇ ਦੂਸਰੇ ਪਾਸੇ ਆਪਣੇ ਮਨੁੱਖੀ ਕਦਰਾਂ-ਕੀਮਤਾਂ ਲਈ। ਸੇਵਾ ਤੀਰਥ ਦੀ ਕਲਪਨਾ ਇਨ੍ਹਾਂ ਦੋਨਾਂ ਹੀ ਆਦਰਸ਼ਾਂ ਤੋਂ ਮਿਲ ਕੇ ਬਣੀ ਹੈ। ਕਰਤੱਵ, ਸੇਵਾ ਅਤੇ ਸਮਰਪਣ ਦੀ ਤ੍ਰਿਵੇਣੀ ਨਾਲ ਇਹ ਕਾਰਜ ਸਥਾਨ ਇੱਕ ਤੀਰਥ ਦੀ ਤਰ੍ਹਾਂ ਪਵਿੱਤਰ ਹੋਵੇ, ਇਹ ਇਸ ਦੀ ਮੂਲ ਭਾਵਨਾ ਹੈ।

 ‘ਸੇਵਾ ਤੀਰਥ’ ਵਿੱਚ ਹੋ ਰਹੀ ਇਸ ਪਹਿਲੀ ਮੀਟਿੰਗ ਦੇ ਨਾਲ ਕੇਂਦਰੀ ਕੈਬਨਿਟ ਇਹ ਸੰਕਲਪ ਦੁਹਰਾਉਂਦਾ ਹੈ ਕਿ ਇੱਥੇ ਲਿਆ ਗਿਆ ਹਰ ਫੈਸਲਾ 140 ਕਰੋੜ ਦੇਸ਼ਵਾਸੀਆਂ ਦੇ ਪ੍ਰਤੀ ਸੇਵਾ-ਭਾਵ ਤੋਂ ਪ੍ਰੇਰਿਤ ਹੋਵੇਗਾ ਅਤੇ ਰਾਸ਼ਟਰ-ਨਿਰਮਾਣ ਦੇ ਵਿਆਪਕ ਟੀਚੇ ਨਾਲ ਜੁੜਿਆ ਹੋਵੇਗਾ।

ਸਾਡੇ ਲਈ ਸੰਵਿਧਾਨਕ ਕੀਮਤਾਂ ਉਸ ਨੈਤਿਕ ਵਚਨਬੱਧਤਾ ਦਾ ਪ੍ਰਗਟਾਵਾ ਹਨ, ਜੋ ਸ਼ਾਸ਼ਨ ਨੂੰ ਨਾਗਰਿਕ ਦੀ ਗਰਿਮਾ, ਸਮਾਨਤਾ ਅਤੇ ਨਿਆਂ ਨਾਲ ਜੋੜਦੀ ਹੈ। ‘ਸੇਵਾ ਤੀਰਥ’ ਦੀ ਕਾਰਜ-ਸੰਸਕ੍ਰਿਤੀ ਇਸੇ ਆਤਮਾ ਨਾਲ ਸੰਚਾਲਿਤ ਹੋਵੇਗੀ, ਜਿੱਥੇ ਹਰ ਨੀਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਅਨੁਸਾਰ ਹੋਵੇਗੀ ਅਤੇ ਹਰ ਫੈਸਲਾ ਦੇਸ਼ਵਾਸੀਆਂ ਦੀਆਂ ਉਮੀਦਾਂ ਦੇ ਪ੍ਰਤੀ ਜਵਾਬਦੇਹੀ ਹੋਵੇਗਾ।

ਕੇਂਦਰੀ ਕੈਬਨਿਟ ਇਹ ਸੰਕਲਪ ਦੁਹਰਾਉਂਦਾ ਹੈ ਕਿ ਇਸ ਪਰਿਸਰ ਵਿੱਚ ਲਿਆ ਗਿਆ ਹਰੇਕ ਫੈਸਲਾ ‘ਨਾਗਰਿਕ ਦੇਵੋ ਭਵ’ ਦੀ ਭਾਵਨਾ ਨਾਲ ਪ੍ਰੇਰਿਤ ਹੋਵੇਗਾ। ਇਹ ਸਥਾਨ ਸੱਤਾ ਦੇ ਪ੍ਰਦਰਸ਼ਨ ਦਾ ਨਹੀਂ, ਸਗੋਂ ਹਰੇਕ ਭਾਰਤਵਾਸੀ ਦੇ ਸਸ਼ਕਤੀਕਰਣ ਦਾ ਕੇਂਦਰ ਬਣੇਗਾ। ਸੇਵਾ ਤੀਰਥ ਨਾਲ ਸੰਚਾਲਿਤ ਸ਼ਾਸਨ ਦਾ ਹਰ ਯਤਨ ਦੇਸ਼ ਦੇ ਅੰਤਿਮ ਵਿਅਕਤੀ ਦੇ ਜੀਵਨ ਨੂੰ ਸਰਲ ਬਣਾਉਣ ਦੀ ਭਾਵਨਾ ਨਾਲ ਜੁੜਿਆ ਰਹੇਗਾ। ਅਸੀਂ ਇਹ ਦੁਹਰਾਉਂਦੇ ਹਾਂ ਕਿ ਅਸੀਂ ਆਪਣੇ ਵਿਜ਼ਨ ਦੇ ਮੁਤਾਬਕ ਉਸ ਗਵਰਨੈਂਸ ਮਾਡਲ ਨੂੰ ਹੋਰ ਮਜ਼ਬੂਤੀ ਦੇਵਾਂਗੇ, ਜੋ ਪਾਰਦਰਸ਼ੀ, ਜਵਾਬਦੇਹੀ ਅਤੇ ਨਾਗਰਿਕ ਦੀਆਂ ਸੰਵੇਦਨਾਵਾਂ ਦੇ ਪ੍ਰਤੀ ਸਜਗ ਹੋਵੇ।

 ‘ਸੇਵਾ ਤੀਰਥ’ ਉਸ ਗਵਰਨੈਂਸ ਇਨਫ੍ਰਾਸਟ੍ਰਕਚਰ ਦੀ ਜ਼ਰੂਰਤ ਦਾ ਜਵਾਬ ਹੈ, ਜੋ ਜੜ੍ਹਤਾ ਦੀ ਥਾਂ ਗਤੀਸ਼ੀਲਤਾ ਨੂੰ, ਉਦਾਸੀਨਤਾ ਦੀ ਥਾਂ ਨਿਸ਼ਠਾ ਨੂੰ ਅਤੇ ਸ਼ੱਕ ਦੀ ਥਾਂ ਸਮਾਧਾਨ ਨੂੰ ਹੁਲਾਰਾ ਦਿੰਦਾ ਹੈ।

ਇਸ ਸੋਚ ਦੇ ਨਾਲ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ ਵਰ੍ਹਿਆਂ ਵਿੱਚ ਲਏ ਗਏ ਫੈਸਲਿਆਂ ਨੇ ਸ਼ਾਸਨ ਦੇ ਉਦੇਸ਼ ਨੂੰ ਨਵੀਂ ਸਪਸ਼ਟਤਾ ਦਿੱਤੀ ਹੈ। ਕਰੋੜਾਂ ਨਾਗਰਿਕਾਂ ਦੇ ਜੀਵਨ ਵਿੱਚ ਆਈਆਂ ਤਬਦੀਲੀਆਂ ਨੇ ਸ਼ਾਸਨ ਦੇ ਪ੍ਰਤੀ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ।

ਬੀਤੇ ਇੱਕ ਦਹਾਕੇ ਵਿੱਚ 25 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਗਰੀਬੀ ਤੋਂ ਬਾਹਰ ਨਿਕਾਲ ਦੇ ਦੇਸ਼ ਨੇ ਅਸੰਭਵ ਸਮਝੇ ਜਾਣ ਵਾਲੇ ਕੰਮ ਨੂੰ ਸੰਭਵ ਕਰਕੇ ਦਿਖਾਇਆ ਹੈ। ਅਜਿਹੇ ਕਈ ਕੀਰਤੀਮਾਨਾਂ ਦੇ ਪਿੱਛੇ ਸਰਕਾਰ ਦੀ ਦੂਰਗਾਮੀ ਸੋਚ, ਵਿਆਪਕ ਵਿਜ਼ਨ ਅਤੇ ਅਣਥੱਕ ਮਿਹਨਤ ਰਿਹਾ ਹੈ। ਆਯੁਸ਼ਮਾਨ ਭਾਰਤ ਦੇ ਮਾਧਿਅਮ ਨਾਲ ਕਰੋੜਾਂ ਲੋਕਾਂ ਨੂੰ ਸਿਹਤ ਸੁਰੱਖਿਆ ਨਾਲ ਜੋੜਨ ਦਾ ਮਾਣ ਦੇਸ਼ ਨੇ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਕਰੀਬ 80 ਕਰੋੜ ਨਾਗਰਿਕਾਂ ਤੱਕ ਖੁਰਾਕ ਸੁਰੱਖਿਆ ਪਹੁੰਚ ਕੇ

ਭੁੱਖਮਰੀ ਦੇ ਸ਼ਾਪ ਦਾ ਅੰਤ ਕੀਤਾ ਗਿਆ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ 12 ਕਰੋੜ ਤੋਂ ਵੱਧ ਸ਼ੌਚਾਲਿਆਂ ਦੇ ਨਿਰਮਾਣ ਤੋਂ ਕਰੋੜਾਂ ਪਰਿਵਾਰਾਂ ਅਤੇ ਮਹਿਲਾਵਾਂ ਨੂੰ ਗਰਿਮਾਪੂਰਨ ਜੀਵਨ ਮਿਲਿਆ ਹੈ। ਇਹ ਸਾਰੇ ਅੰਕੜੇ ਸ਼ਾਸਨ ਦੀ ਉਸ ਦਿਸ਼ਾ ਦਾ ਸੰਕੇਤ ਹਨ ਜਿੱਥੇ ਨੀਤੀ ਦਾ ਅੰਤਿਮ ਉਦੇਸ਼ ਨਾਗਰਿਕ ਦਾ ਜੀਵਨ ਸਰਲ ਬਣਾਉਣਾ ਰਿਹਾ ਹੈ।

ਇਸੇ ਤਰ੍ਹਾਂ 4 ਕਰੋੜ ਤੋਂ ਵੱਧ ਘਰਾਂ ਦੇ ਨਿਰਮਾਣ ਨਾਲ ਕਰੋੜਾਂ ਪਰਿਵਾਰਾਂ ਨੂੰ ਆਸਰਾ ਅਤੇ ਸੁਰੱਖਿਆ ਮਿਲੀ ਹੈ। ਗ੍ਰਾਮੀਣ ਖੇਤਰਾਂ ਵਿੱਚ ਜਲ ਜੀਵਨ ਮਿਸ਼ਨ ਰਾਹੀਂ ਲਗਭਗ 12 ਕਰੋੜ ਤੋਂ ਵੱਧ ਨਵੇਂ ਘਰਾਂ ਤੱਕ ਪੀਣ ਦੇ ਪਾਣੀ ਦੀ ਪਹੁੰਚ  ਯਕੀਨੀ ਬਣਾਈ ਗਈ ਹੈ।

ਕੇਂਦਰੀ ਕੈਬਨਿਟ ਭਾਰਤ ਦੀ ਅਰਥਵਿਵਸਥਾ ਵਿੱਚ ਆਏ ਵਿਆਪਕ ਪਰਿਵਰਤਨਾਂ ਨੂੰ ਇੱਕ ਟਿਕਾਊ ਸੁਧਾਰ-ਯਾਤਰਾ ਦੇ ਰੂਪ ਵਿੱਚ ਦੇਖਦਾ ਹੈ। ‘ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ’ ਦੇ ਮੰਤਰ ਦੇ ਨਾਲ GST, ਡੀਬੀਟੀ ਅਤੇ ਡਿਜੀਟਲ ਇੰਡੀਆ ਜਿਹੇ ਸੁਧਾਰਾਂ ਨੇ ਸ਼ਾਸਨ ਨੂੰ ਵਧੇਰੇ ਪਾਰਦਰਸ਼ੀ, ਵਧੇਰੇ ਸਮਰੱਥ ਅਤੇ ਵਧੇਰੇ ਨਾਗਰਿਕ-ਕੇਂਦ੍ਰਿਤ ਬਣਾਇਆ ਹੈ। ਟੈਕਸ ਮਾਮਲਿਆਂ ਵਿੱਚ ਫੇਸਲੈਸ ਜਾਂਚ ਦੀ ਪ੍ਰਕਿਰਿਆ ਨਾਲ ਈਮਾਨਦਾਰੀ ਨੂੰ ਹੁਲਾਰਾ ਮਿਲਿਆ ਹੈ, ਅਤੇ ਆਮ ਨਾਗਰਿਕਾਂ ਦਾ ਭਰੋਸਾ ਮਜ਼ਬੂਤ ਹੋਇਆ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਭਾਰਤ ਅੱਜ ਵਿਸ਼ਵ ਦੀ ਮੋਹਰੀ ਅਰਥਵਿਵਸਥਾ ਵਿੱਚ ਆਪਣਾ ਸਸ਼ਕਤ ਸਥਾਨ ਬਣਾ ਚੁੱਕਿਆ ਹੈ।

ਕੈਬਨਿਟ ਇਹ ਦ੍ਰਿੜ੍ਹ ਸੰਕਲਪ ਲੈਂਦਾ ਹੈ ਕਿ ‘ਸੇਵਾ ਤੀਰਥ’ ਦੀ ਨਵੀਂ ਊਰਜਾ ਅਤੇ ‘ਰਿਫੌਰਮ ਐਕਸਪ੍ਰੈੱਸ’ ਦੀ ਤੇਜ਼ ਗਤੀ ਨਾਲ, ਅਸੀਂ ਨੇੜਲੇ ਭਵਿੱਖ ਵਿੱਚ ਵਿਸ਼ਵ ਦੀ ਟੌਪ ਤਿੰਨ ਅਰਥਵਿਵਸਥਾਵਾਂ ਵਿੱਚ ਭਾਰਤ ਦਾ ਸਥਾਨ ਯਕੀਨੀ ਬਣਾਉਣ ਦਾ ਸੰਕਲਪ ਪੂਰਾ ਕਰਾਂਗੇ।

ਅੱਜ ਕੇਂਦਰੀ ਕੈਬਨਿਟ ਖੁਦ ਨੂੰ ‘ਵਿਕਸਿਤ ਭਾਰਤ 2047’ ਦੇ ਰਾਸ਼ਟਰੀ ਸੰਕਲਪ ਦੇ ਪ੍ਰਤੀ ਮੁੜ ਸਮਰਪਿਤ ਕਰਦਾ ਹੈ। ਇਹ ਇੱਕ ਦੀਰਕਾਲੀ ਰਾਸ਼ਟਰੀ ਯਾਤਰਾ ਹੈ, ਜਿਸ ਵਿੱਚ ਅੱਜ ਲਏ ਗਏ ਫੈਸਲੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦਾ ਸਰੂਪ ਤੈਅ ਕਰਨਗੇ। ‘ਸੇਵਾ ਤੀਰਥ’ ਵਿੱਚ ਹੋ ਰਹੀ ਇਹ ਪਹਿਲੀ ਮੀਟਿੰਗ ਸਾਨੂੰ ਇਹ ਯਾਦ ਕਰਵਾਉਂਦੀ ਹੈ ਕਿ ਵਿਕਾਸ ਦਾ ਟੀਚਾ ਜਿੰਨਾ ਵੱਡਾ ਹੈ, ਉਸ ਦੇ ਪ੍ਰਤੀ ਸਾਡੀ ਜ਼ਿੰਮੇਵੀਰੀ ਓਨੀ ਹੀ ਗਹਿਰੀ ਹੋਣੀ ਚਾਹੀਦੀ ਹੈ।

ਇਹ ਪਰਿਸਰ ਸਿਰਫ਼ ਇੱਕ ਆਧੁਨਿਕ ਕਾਰਜ ਸਥਾਨ ਨਹੀਂ ਹੈ। ਇਹ ਸ਼ਾਸਨ ਦੀ ਨਵੀਂ ਕਾਰਜ-ਸੰਸਕ੍ਰਿਤੀ ਦਾ ਵੀ ਪ੍ਰਤੀਕ ਹੈ। ਇੱਥੋਂ ਦੀ ਆਧੁਨਿਕ ਤਕਨੀਕ ਅਤੇ ਕੁਸ਼ਲ ਕਾਰਜ ਪ੍ਰਣਾਲੀ ਰਾਹੀਂ ਸਰਕਾਰ ਦੀ ਕਾਰਜ ਸਮਰੱਥਾ ਨਵੀਆਂ ਉਚਾਈਆਂ ਤੱਕ ਪਹੁੰਚੇਗੀ। ਇੱਥੋਂ ਦੀ ਚਲਣ ਵਾਲੀ ਹਰੇਕ ਫਾਈਲ, ਅਤੇ ਇੱਥੇ ਕੰਮ ਕਰਨ ਵਾਲਾ ਹਰੇਕ ਕਰਮਯੋਗੀ, ਇਸ ਭਾਵਨਾ ਤੋਂ ਪ੍ਰੇਰਿਤ ਹੋਵੇਗਾ ਕਿ ਉਸ ਦਾ ਕੰਮ ਦੇਸ਼ ਦੇ ਅੰਤਿਮ ਵਿਅਕਤੀ ਦੇ ਜੀਵਨ ਨੂੰ ਸਰਲ ਬਣਾਉਣ ਨਾਲ ਜੁੜਿਆ ਹੈ। ਕੇਂਦਰੀ ਕੈਬਨਿਟ

ਇਹ ਸੰਕਲਪ ਲੈਂਦਾ ਹੈ ਕਿ ਇਹ ਸੰਸਾਧਨਾਂ ਦੇ ਵਿਵੇਕਪੂਰਨ ਉਪਯੋਗ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਸੁਧਾਰਾਂ ਦੀ ਉਸ ਨਿਰੰਤਰ ਯਾਤਰਾ ਨੂੰ ਗਤੀ ਦੇਵੇਗਾ, ਜਿਸ ਨੂੰ ਦੇਸ਼ ਨੇ ਪਿਛਲੇ ਵਰ੍ਹਿਆਂ ਵਿੱਚ ਅਨੁਭਵ ਕੀਤਾ ਹੈ।

ਇਹ ਪਹਿਲੀ ਮੀਟਿੰਗ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਸਹੀ ਨੀਤੀ, ਨੇਕ ਨੀਅਤ ਅਤੇ ਸਹੀ ਅਗਵਾਈ ਨਾਲ ਵਿਕਸਿਤ ਭਾਰਤ ਦੇ ਨਿਰਮਾਣ ਦਾ ਰਾਹ ਨਿਰੰਤਰ ਪ੍ਰਕਾਸ਼ਿਤ ਹੁੰਦਾ ਰਹੇਗਾ। ‘ਸੇਵਾ ਤੀਰਥ’ ਨਾਲ ਸੰਚਾਲਿਤ ਕਾਰਜ-ਸੰਸਕ੍ਰਿਤੀ ਭਾਰਤ ਨੂੰ ਇੱਕ ਸਮਰੱਥ, ਸਸ਼ਕਤ ਅਤੇ ਆਤਮਨਿਰਭਰ ਰਾਸ਼ਟਰ ਦੇ ਰੂਪ ਵਿੱਚ ਅੱਗੇ ਵਧਣ ਦਾ ਅਧਾਰ ਬਣੇਗੀ।

ਕੇਂਦਰੀ ਕੈਬਨੀਟ, ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ  ਅਗਵਾਈ ਵਿੱਚ, ‘ਸੇਵਾ ਤੀਰਥ’ ਨੂੰ ਸੰਵੇਦਨਸ਼ੀਲ, ਜਵਾਬਦੇਹੀ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਦੀ ਇੱਕ ਵਿਸ਼ਵਵਿਆਪੀ ਉਦਾਹਰਣ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਂਦਾ ਹੈ। ਕੈਬਨਿਟ ਇਹ ਸੰਕਲਪ ਲੈਂਦਾ ਹੈ ਕਿ 2047 ਤੱਕ ਭਾਰਤ ਨੂੰ ਇੱਕ ਸਮ੍ਰਿੱਧ, ਸਮਰੱਥ ਅਤੇ ਆਤਮਨਿਰਭਰ ਰਾਸ਼ਟਰ ਬਣਾਉਣ ਦੀ ਯਾਤਰਾ ਵਿੱਚ  ਇਹ ਪਰਿਸਰ ਰਾਸ਼ਟਰੀ ਉਮੀਦਾਂ ਦਾ ਸਸ਼ਕਤ ਕੇਂਦਰ ਬਣੇਗਾ।

 

***************

ਐੱਮਜੇਪੀਐੱਸ/ਵੀਜੇ/ਪੀਕੇਕੇ